ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਲਖਨਊ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਹਸਪਤਾਲ ਦੇ ਡਾਇਰੈਕਟਰ ਡਾ. ਜੀ.ਪੀ. ਗੁਪਤਾ ਨੇ ਉਨ੍ਹਾਂ ਦੇ ਮ੍ਰਿਤ ਹੋਣ ਦੀ ਪੁਸ਼ਟੀ ਕੀਤੀ।ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਕਿਸੇ ਜ਼ਹਿਰੀਲੇ ਪਦਾਰਥ ਦੇ ਸੇਵਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ।
ਰਾਜਨੀਤੀ ਤੋਂ ਦੂਰ ਰਹੇ ਪ੍ਰਤੀਕ
ਰਾਜਨੀਤੀ ਤੋਂ ਦੂਰ ਪ੍ਰਤੀਕ ਯਾਦਵ ਆਪਣੇ ਕਾਰੋਬਾਰੀ ਜੀਵਨ ਵਿੱਚ ਰੁਝੇ ਰਹਿੰਦੇ ਸਨ। ਲਖਨਊ ਵਿੱਚ ਉਨ੍ਹਾਂ ਦੇ ਆਪਣੇ ਜਿੰਮ ਹਨ ਅਤੇ ਉਹ ਖੁਦ ਵੀ ਫਿਟਨੈੱਸ ਟ੍ਰੇਨਰ ਸਨ। ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਰਿਹਾ।
ਨਵੰਬਰ, 2012 ਵਿੱਚ ਕੁਝ ਸਪਾ (ਸਮਾਜਵਾਦੀ ਪਾਰਟੀ) ਵਰਕਰਾਂ ਨੇ ਸਪਾ ਦਫ਼ਤਰ ਵਿੱਚ ਵੜ ਕੇ ਲੋਕ ਸਭਾ ਚੋਣਾਂ ਵਿੱਚ ਪ੍ਰਤੀਕ ਨੂੰ ਆਜ਼ਮਗੜ੍ਹ ਤੋਂ ਟਿਕਟ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਪ੍ਰਤੀਕ ਦੀ ਮਾਂ ਅਤੇ ਮੁਲਾਇਮ ਦੀ ਦੂਜੀ ਪਤਨੀ ਸਾਧਨਾ ਗੁਪਤਾ ਅਤੇ ਚਾਚਾ ਸ਼ਿਵਪਾਲ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਸੀ, ਹਾਲਾਂਕਿ ਉਦੋਂ ਪ੍ਰਤੀਕ ਨੂੰ ਟਿਕਟ ਨਹੀਂ ਦਿੱਤੀ ਗਈ। ਪ੍ਰਤੀਕ ਮੀਡੀਆ ਅਤੇ ਰਾਜਨੀਤੀ ਤੋਂ ਦੂਰ ਜ਼ਿਆਦਾਤਰ ਸਮਾਂ ਸਰੀਰਕ ਅਤੇ ਮਾਨਸਿਕ ਫਿਟਨੈੱਸ ਵਿੱਚ ਲਗਾਉਂਦੇ ਸਨ।














Add Comment