Home » ਸਾਊਥਲੈਂਡ ‘ਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਨਕਦੀ ਕੀਤੀ ਬਰਾਮਦ
Home Page News New Zealand Local News NewZealand

ਸਾਊਥਲੈਂਡ ‘ਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਨਕਦੀ ਕੀਤੀ ਬਰਾਮਦ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਸਾਊਥਲੈਂਡ ਵਿੱਚ ਪੁਲਿਸ ਵੱਲੋਂ ਕੀਤੀਆਂ ਗਈਆਂ ਲਗਾਤਾਰ ਛਾਪੇਮਾਰ ਕਾਰਵਾਈਆਂ ਦੌਰਾਨ ਨਸ਼ੀਲੇ ਪਦਾਰਥਾਂ ਦੇ ਨਾਲ $60,000 ਤੋਂ ਵੱਧ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਇੱਕ “routine arrest” ਤੋਂ ਬਾਅਦ ਜਾਂਚ ਨੂੰ ਹੋਰ ਅੱਗੇ ਵਧਾਇਆ ਗਿਆ, ਜਿਸ ਤੋਂ ਬਾਅਦ ਇਹ ਵੱਡਾ ਡਰੱਗ ਓਪਰੇਸ਼ਨ ਸਾਹਮਣੇ ਆਇਆ। ਛਾਪਿਆਂ ਦੌਰਾਨ LSD, ketamine, MDMA ਅਤੇ cannabis ਸਮੇਤ ਕਈ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।

ਪੁਲਿਸ ਨੇ ਦੱਸਿਆ ਕਿ Class A, B ਅਤੇ C ਡਰੱਗਸ ਦੀ ਸਪਲਾਈ ਨਾਲ ਸੰਬੰਧਿਤ 30 ਦੋਸ਼ ਲਗਾਏ ਗਏ ਹਨ। 18, 19 ਅਤੇ 30 ਸਾਲ ਦੇ ਤਿੰਨ ਵਿਅਕਤੀ 2 ਜੂਨ ਨੂੰ Invercargill District Court ਵਿੱਚ ਪੇਸ਼ ਹੋਣਗੇ।

ਇਸ ਤੋਂ ਇਲਾਵਾ ਇੱਕ 33 ਸਾਲਾ ਮਹਿਲਾ 19 ਮਈ ਨੂੰ ਅਦਾਲਤ ਵਿੱਚ ਪੇਸ਼ ਹੋਵੇਗੀ, ਜਦਕਿ ਇੱਕ 30 ਸਾਲਾ ਮਹਿਲਾ ਅਤੇ 46 ਸਾਲਾ ਵਿਅਕਤੀ ਨੂੰ ਬਾਅਦ ਵਿੱਚ ਅਦਾਲਤ ਵਿੱਚ ਹਾਜ਼ਰ ਹੋਣ ਲਈ ਸਮਨ ਭੇਜੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਦੋਸ਼ ਵੀ ਲੱਗ ਸਕਦੇ ਹਨ।