Home » ਹੇਸਟਿੰਗਜ਼ ‘ਚ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ…
Home Page News New Zealand Local News NewZealand

ਹੇਸਟਿੰਗਜ਼ ‘ਚ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹੇਸਟਿੰਗਜ਼ ਵਿੱਚ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ।ਸਵੇਰੇ 9.30 ਵਜੇ ਦੇ ਕਰੀਬ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਗ੍ਰੇਜ਼ ਰੋਡ ਅਤੇ ਲੇਨ ਸਟ੍ਰੀਟ ਚੌਰਾਹੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਐਂਬੂਲੈਂਸ ਸਟਾਫ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਹਾਕਸ ਬੇ ਹਸਪਤਾਲ ਲੈ ਕੇ ਗਿਆ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਸੜਕ ਬੰਦ ਸੀ ਅਤੇ ਗੰਭੀਰ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।