Home » ਨਿਊਜ਼ੀਲੈਂਡ ‘ਚ ਜਬਰ ਜ਼ਿਨਾਹ ਮਾਮਲੇ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ….
Home Page News New Zealand Local News NewZealand

ਨਿਊਜ਼ੀਲੈਂਡ ‘ਚ ਜਬਰ ਜ਼ਿਨਾਹ ਮਾਮਲੇ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ….

Spread the news


ਔਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਜਿਸਨੂੰ ਡੇਟਿੰਗ ਐਪ ‘ਤੇ ਮਿਲੀ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਛੇ ਸਾਲ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।33 ਸਾਲਾ ਸ਼ਮਸ਼ੇਰ ਸਿੰਘ ਜੋ ਕਿ ਦੋ ਬੱਚਿਆਂ ਦਾ ਬਾਪ ਹੈ ਨੇ ਨੈਲਸਲ ਇਲਾਕੇ ‘ਚ ਸਾਲ 2024 ਵਿੱਚ ਟਰੱਕ ਦੇ ਕੈਬਿਨ ਵਿੱਚ ਮਹਿਲਾ ਨਾਲ ਜਬਰ ਜ਼ਿਨਾਹ ਕੀਤਾ ਸੀ।
ਸ਼ਮਸ਼ੇਰ ਸਿੰਘ ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਜਿੱਥੇ ਉਸਨੇ ਸਜ਼ਾ ਸੁਣਾਏ ਜਾਣ ‘ਤੇ ਆਪਣਾ ਸਿਰ ਝੁਕਾਇਆ ਹੋਇਆ ਸੀ।