Home » ਡਾ.ਗੁਨੀਸ਼ਾ ਕੌਰ USCIRF ਫੈਡਰਲ ਕਮਿਸ਼ਨਰ ਨਿਯੁਕਤ…..
Uncategorized

ਡਾ.ਗੁਨੀਸ਼ਾ ਕੌਰ USCIRF ਫੈਡਰਲ ਕਮਿਸ਼ਨਰ ਨਿਯੁਕਤ…..

Spread the news

ਅਮਰੀਕਾ ਨੇ ਧਾਰਮਿਕ ਅਜਾਦੀ ਦੀ ਨਿਗਰਾਨੀ ਕਰਨ ਵਾਲੀ ਮਹੱਤਵਪੂਰਨ ਅੰਤਰਰਾਸ਼ਟਰੀ ਸੰਸਥਾ USCIRF (U.S. Commission on International Religious Freedom) ਵਿੱਚ ਨਵੀਂ ਇਤਿਹਾਸਕ ਨਿਯੁਕਤੀ ਕੀਤੀ ਹੈ। ਡਾ. ਗੁਨੀਸ਼ਾ ਕੌਰ ਨੂੰ ਇਸ ਦੇ ਫੈਡਰਲ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ.ਗੁਨੀਸ਼ਾ ਕੌਰ ਇਸ ਅਹੁਦੇ ਉੱਤੇ ਪਹੁੰਚਣ ਵਾਲੀ ਪਹਿਲੀ ਸਿੱਖ ਔਰਤ ਹਨ। ਡਾ. ਗੁਨੀਸ਼ਾ ਕੌਰ ਇੱਕ ਮਸ਼ਹੂਰ ਐਨੈਸਥੀਸੀਓਲੋਜਿਸਟ ਹਨ ਅਤੇ ਵੈਲ ਕਾਰਨੈਲ ਮੈਡੀਸਨ (Weill Cornell Medicine) ਵਿਖੇ Human Rights Impact Lab ਦੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਨੇ ਧਾਰਮਿਕ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਮੁੱਦਿਆਂ ਉੱਤੇ ਲਗਾਤਾਰ ਖੋਜ ਅਤੇ ਐਡਵੋਕੇਸੀ ਕੀਤੀ ਹੈ।