Home » ਪੂਰਬੀ ਆਕਲੈਂਡ ‘ਚ ਵਾਪਰੇ ਮੋਟਰਸਾਈਕਲ-ਕਾਰ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਵਿਅਕਤੀ ਸੀ 21 ਸਾਲਾ ਨੌਜਵਾਨ….
Home Page News New Zealand Local News NewZealand

ਪੂਰਬੀ ਆਕਲੈਂਡ ‘ਚ ਵਾਪਰੇ ਮੋਟਰਸਾਈਕਲ-ਕਾਰ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਵਿਅਕਤੀ ਸੀ 21 ਸਾਲਾ ਨੌਜਵਾਨ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਿਛਲੇ ਹਫ਼ਤੇ ਪੂਰਬੀ ਆਕਲੈਂਡ ‘ਚ ਵਾਪਰੇ ਮੋਟਰਸਾਈਕਲ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪੁਲਿਸ ਵੱਲੋਂ ਪਛਾਣ ਜਾਰੀ ਕੀਤੀ ਗਈ ਹੈ ਜੋ ਕਿ 21 ਸਾਲਾ ਆਕਲੈਂਡ ਵਾਸੀ, ਟਾਈਲਰ ਹਾਲੀਡੇ ਸੀ।26 ਮਈ ਨੂੰ ਦੁਪਹਿਰ 2.25 ਵਜੇ ਦੇ ਕਰੀਬ ਹਾਵਿਕ ਦੇ ਪਾਕੁਰੰਗਾ ਰੋਡ ‘ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਹਾਲੀਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ਤੋਂ ਬਾਅਦ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਪੁਲਿਸ ਨੇ ਕਿਹਾ ਕਿ ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।