ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਪੂਰਬੀ ਆਕਲੈਂਡ ਵਿੱਚ ਇੱਕ ਵਾਹਨ ਦੀ ਟੱਕਰ ਲੱਗਣ ਨਾਲ ਇੱਕ ਪੈਦਲ ਯਾਤਰੀ ਦੇ ਗੰਭੀਰ ਹੋਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੇ ਈਸਟ ਤਾਮਾਕੀ ਦੇ ਚੈਪਲ ਰੋਡ ‘ਤੇ ਇੱਕ ਕਾਰ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਵਾਪਰੇ ਹਾਦਸੇ ਦਾ ਜਵਾਬ ਦਿੱਤਾ।ਇਸ ਘਟਨਾ ਦੀ ਸੂਚਨਾ ਸਵੇਰੇ 6.39 ਵਜੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇੱਕ ਐਂਬੂਲੈਂਸ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਕਲੀਨਿਕਲ ਸਪੋਰਟ ਅਫਸਰ ਨੇ ਮੌਕੇ ‘ਤੇ ਪਹੁੰਚ ਕੇ ਜਵਾਬ ਦਿੱਤਾ।ਸੇਂਟ ਜੌਨ ਦੇ ਬੁਲਾਰੇ ਨੇ ਕਿਹਾ, “ਸਾਡੇ ਐਂਬੂਲੈਂਸ ਸਟਾਫ ਨੇ ਇੱਕ ਮਰੀਜ਼ ਦਾ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਪਹੁੰਚਾਇਆ।ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਈਸਟ ਆਕਲੈਂਡ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ….












Add Comment