Home » ਕੈਨੇਡਾ ‘ਚ ਫ਼ਰੌਤੀ ਮੰਗਣ ਦੇ ਮਾਮਲਿਆਂ ਸਬੰਧੀ ਪੁਲਿਸ ਨੇ ਦੋ ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ….
Home Page News India World World News

ਕੈਨੇਡਾ ‘ਚ ਫ਼ਰੌਤੀ ਮੰਗਣ ਦੇ ਮਾਮਲਿਆਂ ਸਬੰਧੀ ਪੁਲਿਸ ਨੇ ਦੋ ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ….

Spread the news

ਕੈਲਗਰੀ ‘ਚ ਸਥਾਨਕ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਅਤੇ ਜਬਰਨ ਵਸੂਲੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਨਦੀਪ ਸਿੰਘ ਅਤੇ ਅਮਨਦੀਪ ਮੱਲੀ ਬਾਮ ਦੇ 2 ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹੋ ਜਿਹੀਆਂ ਘਟਨਾਵਾਂ ਸਿਰਫ਼ ਕਾਨੂੰਨ ਹੀ ਨਹੀਂ ਤੋੜਦੀਆਂ, ਸਗੋਂ ਵਿਦੇਸ਼ਾਂ ਵਿੱਚ ਬੈਠੇ ਪੂਰੇ ਪੰਜਾਬੀ ਭਾਈਚਾਰੇ ਦੇ ਨਾਮ ‘ਤੇ ਵੀ ਦਾਗ ਲਾਉਂਦੀਆਂ ਹਨ। ਜਿੱਥੇ ਲੱਖਾਂ ਪੰਜਾਬੀ ਆਪਣੀ ਦਿਨ-ਰਾਤ ਦੀ ਮਿਹਨਤ ਨਾਲ ਕੈਨੇਡਾ ਦੀ ਧਰਤੀ ‘ਤੇ ਨਾਮ ਕਮਾ ਰਹੇ ਨੇ, ਉੱਥੇ ਕੁਝ ਲੋਕਾਂ ਦੀਆਂ ਅਜਿਹੀਆਂ ਕਰਤੂਤਾਂ ਸਭ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੰਦੀਆਂ ਨੇ।ਕੈਨੇਡਾ ਪੁਲਿਸ ਹੁਣ ਅਜਿਹੇ ਮਾਮਲਿਆਂ ‘ਤੇ ਬੇਹੱਦ ਸਖਤੀ ਵਿਖਾ ਰਹੀ ਹੈ।