Home » ਕੈਨੇਡਾ ਦੇ ਐਡਮੰਟਨ ‘ਚ ਇੱਕ ਅਪਾਰਟਮੈਂਟ ਨੂੰ ਲੱਗੀ ਅੱਗ ਦੌਰਾਨ ਪੰਜਾਬੀ ਬਜ਼ੁਰਗ ਜੌੜੇ ਦੀ ਹੋਈ ਮੌ.ਤ
Home Page News India World

ਕੈਨੇਡਾ ਦੇ ਐਡਮੰਟਨ ‘ਚ ਇੱਕ ਅਪਾਰਟਮੈਂਟ ਨੂੰ ਲੱਗੀ ਅੱਗ ਦੌਰਾਨ ਪੰਜਾਬੀ ਬਜ਼ੁਰਗ ਜੌੜੇ ਦੀ ਹੋਈ ਮੌ.ਤ

Spread the news

ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ ਕਾਰਨ ਪੰਜਾਬੀ ਬਜ਼ੁਰਗ ਜੋੜੇ, 85 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ 82 ਸਾਲਾ ਪਤਨੀ ਸੁਰਿੰਦਰਜੀਤ ਕੌਰ ਭੰਡਾਲ, ਦੀ ਮੌਤ ਹੋ ਗਈ ਹੈ। ਇਹ ਘਟਨਾ ਸੋਮਵਾਰ, 13 ਜੁਲਾਈ 2026 ਨੂੰ ਉੱਤਰੀ ਐਡਮੰਟਨ ਦੇ 132 ਐਵੇਨਿਊ ਅਤੇ 82 ਸਟ੍ਰੀਟ ‘ਤੇ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ, ਇੱਕ ਬੇਕਾਬੂ ਵਾਹਨ ਦੇ ਇਮਾਰਤ ਨਾਲ ਟਕਰਾਉਣ ਕਾਰਨ ਗੈਸ ਦੀ ਪਾਈਪਲਾਈਨ ਫਟ ਗਈ, ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਮੇਜਰ ਸਿੰਘ ਭੰਡਾਲ ਨੇ ਆਪਣੀ ਜਾਨ ਬਚਾਉਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਸੀ, ਪਰ ਸੱਟਾਂ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਅਧਿਕਾਰੀਆਂ ਨੇ ਸੁਰਿੰਦਰਜੀਤ ਕੌਰ ਭੰਡਾਲ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਇਹ ਜੋੜਾ ਪਿਛਲੇ 25 ਸਾਲਾਂ ਤੋਂ ਇਸੇ ਇਮਾਰਤ ਵਿੱਚ ਰਹਿ ਰਿਹਾ ਸੀ ਅਤੇ ਸਿੱਖ ਭਾਈਚਾਰੇ ਦਾ ਅਹਿਮ ਹਿੱਸਾ ਸੀ।