Home » ਅਸਾਮ ਵਿੱਚ ਹੜ੍ਹਾਂ ਦਾ ਕਹਿਰ ,ਮੌਤਾਂ ਦੀ ਗਿਣਤੀ 70 ਤੋਂ ਪਾਰ….
Home Page News India India News

ਅਸਾਮ ਵਿੱਚ ਹੜ੍ਹਾਂ ਦਾ ਕਹਿਰ ,ਮੌਤਾਂ ਦੀ ਗਿਣਤੀ 70 ਤੋਂ ਪਾਰ….

Spread the news

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਉੱਪਰੀ ਅਸਾਮ ਵਿੱਚ ਚਾਰ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 70 ਤੋਂ ਪਾਰ ਹੋ ਗਈ ਹੈ।
ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ, ਸੂਬੇ ਦੇ 10 ਜ਼ਿਲ੍ਹਿਆਂ ਦੇ 810 ਪਿੰਡਾਂ ਵਿੱਚ 6 ਲੱਖ 54 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸ਼ਿਵਸਾਗਰ, ਚਰਾਈਦੇਵ ਅਤੇ ਜੋਰਹਾਟ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਲ ਹਨ।ਹੜ੍ਹਾਂ ਕਾਰਨ ਲਗਭਗ 34 ਹਜ਼ਾਰ 970 ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਹੈ। 400 ਤੋਂ ਵੱਧ ਘਰ ਤਬਾਹ ਹੋ ਚੁੱਕੇ ਹਨ, ਜਦਕਿ 4 ਲੱਖ 54 ਹਜ਼ਾਰ ਤੋਂ ਵੱਧ ਪਸ਼ੂ ਵੀ ਪ੍ਰਭਾਵਿਤ ਹੋਏ ਹਨ।
ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਵੱਲੋਂ ਬਚਾਅ ਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਕੁੱਲ 274 ਰਾਹਤ ਕੇਂਦਰਾਂ ਵਿੱਚ ਕਰੀਬ 19 ਹਜ਼ਾਰ ਬੇਘਰ ਹੋਏ ਲੋਕਾਂ ਨੂੰ ਪਨਾਹ ਅਤੇ ਜ਼ਰੂਰੀ ਸਹਾਇਤਾ ਦਿੱਤੀ ਜਾ ਰਹੀ ਹੈ।