Home » ਸਟੇਟ ਹਾਈਵੇਅ 30 ‘ਤੇ ਵਾਪਰਿਆ ਵਾਹਨ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖਮੀ,ਹਾਈਵੇਅ ਨੂੰ ਕੀਤਾ ਬੰਦ…
Home Page News New Zealand Local News NewZealand

ਸਟੇਟ ਹਾਈਵੇਅ 30 ‘ਤੇ ਵਾਪਰਿਆ ਵਾਹਨ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖਮੀ,ਹਾਈਵੇਅ ਨੂੰ ਕੀਤਾ ਬੰਦ…

Spread the news


ਆਕਲੈਂਡ(ਰੰਧਾਵਾ) Te Teko ਨਜ਼ਦੀਕ ਸਟੇਟ ਹਾਈਵੇਅ 30 ‘ਤੇ ਵਾਪਰੇ ਹਾਦਸੇ ਕਾਰਨ ਹਾਈਵੇ ਨੂੰ ਬੰਦ ਕੀਤਾ ਗਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇਬਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਗਲਾਟੀਆ ਰੋਡ ਨੇੜੇ ਇੱਕ ਵਾਹਨ ਦੀ ਟੱਕਰ ਸਵੇਰੇ 11.40 ਵਜੇ ਦੇ ਕਰੀਬ ਹੋਈ। ਬੁਲਾਰੇ ਨੇ ਕਿਹਾ ਕਿ ਡਰਾਈਵਰ ਗੰਭੀਰ ਜ਼ਖਮੀ ਜਾਪਦਾ ਸੀ ਅਤੇ ਸੜਕ ਬੰਦ ਸੀ।ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਨੇ ਕਿਹਾ ਕਿ SH30 ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਰਸਤੇ ਬਦਲ ਦਿੱਤੇ ਗਏ ਸਨ। ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵਾਕਾਟਾਨੇ ਹਸਪਤਾਲ ਲਿਜਾਇਆ ਗਿਆ।