Home » ਨਿਊਜ਼ੀਲੈਂਡ ਦੀ ਨੈਸਨਲ ਪਾਰਟੀ ਵੱਲੋਂ Student Loan ਨੂੰ ਲੈ ਕੇ ਵੱਡਾ ਵਾਅਦਾ…
Home Page News • New Zealand Local News • NewZealand

ਨਿਊਜ਼ੀਲੈਂਡ ਦੀ ਨੈਸਨਲ ਪਾਰਟੀ ਵੱਲੋਂ Student Loan ਨੂੰ ਲੈ ਕੇ ਵੱਡਾ ਵਾਅਦਾ…

Spread the news


ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਦੀ ਨੈਸਨਲ ਪਾਰਟੀ ਨੇ ਚੋਣਾਂ ਤੋਂ ਪਹਿਲਾਂ Student Loan ਨੂੰ ਲੈ ਕੇ ਵੱਡਾ ਵਾਅਦਾ ਕੀਤਾ ਹੈ। ਜੇਕਰ ਪਾਰਟੀ ਮੁੜ ਸਰਕਾਰ ਬਣਾਉਂਦੀ ਹੈ ਤਾਂ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਯੂਨੀਵਰਸਿਟੀ graduates ਲਈ compulsory student loan repayment rate ਘਟਾਈ ਜਾਵੇਗੀ।ਨੈਸਨਲ ਦੀ Finance spokesperson Nicola Willis ਮੁਤਾਬਕ repayment rate ਮੌਜੂਦਾ 12 ਸੈਂਟ ਪ੍ਰਤੀ ਡਾਲਰ ਤੋਂ ਘਟਾ ਕੇ 10 ਸੈਂਟ ਕੀਤੀ ਜਾਵੇਗੀ। ਇਹ ਦਰ $24,128 ਤੋਂ ਵੱਧ ਦੀ ਸਾਲਾਨਾ ਆਮਦਨ ‘ਤੇ ਲਾਗੂ ਹੋਵੇਗੀ।

ਦੂਜੇ ਪਾਸੇ, ਜੋ ਕੀਵੀ ਵਿਦੇਸ਼ ਚਲੇ ਜਾਂਦੇ ਹਨ, ਉਨ੍ਹਾਂ ਲਈ ਨੈਸਨਲ ਸਾਲਾਨਾ interest ਵਧਾਉਣ ਅਤੇ penalties ਸਖ਼ਤ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ overseas borrowers ਵੱਲੋਂ loan repayment ਵਿੱਚ default ਕਰਨ ਨੂੰ ਰੋਕਣ ਅਤੇ graduates ਨੂੰ ਨਿਊਜ਼ੀਲੈਂਡ ਵਿੱਚ ਰਹਿ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।

ਨੈਸਨਲ ਦਾ ਇਹ ਐਲਾਨ ਵਿਦੇਸ਼ ਜਾਣ ਵਾਲੇ student loan borrowers ਅਤੇ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ graduates ਵਿਚਕਾਰ repayment rules ਨੂੰ ਹੋਰ ਵੱਖਰਾ ਕਰ ਸਕਦਾ ਹੈ।