Home » ਤੁਰਕੀ ’ਚ ਵਾਪਰੇ ਕਰੇਨ ਹਾਦਸੇ ਦੌਰਾਨ ਪੰਜਾਬੀ ਵਿਅਕਤੀ ਦੀ ਹੋਈ ਮੌਤ….
Home Page News • India • World

ਤੁਰਕੀ ’ਚ ਵਾਪਰੇ ਕਰੇਨ ਹਾਦਸੇ ਦੌਰਾਨ ਪੰਜਾਬੀ ਵਿਅਕਤੀ ਦੀ ਹੋਈ ਮੌਤ….

Spread the news


ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਰੱਲਣ ਦੇ ਇੱਕ ਵਿਅਕਤੀ ਦੀ ਤੁਰਕੀ ਵਿਖੇ ਇੱਕ ਕਰੇਨ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਮਰ ਕਰੀਬ 43 ਸਾਲ ਪੁੱਤਰ ਸਾਬਕਾ ਸਰਪੰਚ ਸਵਰਨ ਸਿੰਘ ਵਾਸੀ ਪਿੰਡ ਰੱਲਾ ਵਜੋਂ ਹੋਈ ਹੈ।ਹਰਜਿੰਦਰ ਸਿੰਘ ਰੋਜ਼ੀ-ਰੋਟੀ ਦੀ ਖਾਤਰ ਕਰੀਬ 1 ਸਾਲ ਪਹਿਲਾਂ ਵਿਦੇਸ਼ ਤੁਰਕੀ ਗਿਆ ਸੀ। ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ 28 ਅਗਸਤ ਨੂੰ ਹਰਜਿੰਦਰ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਕਰੈਵਲਰ ਕਰੇਨ ਦੀ ਮੁਰੰਮਤ ਕਰ ਰਿਹਾ ਸੀ ਕਿ ਅਚਾਨਕ ਹੀ ਕਰੇਨ ਦਾ ਇੱਕ ਵੱਡਾ ਹਿੱਸਾ ਹਰਜਿੰਦਰ ਸਿੰਘ ਦੇ ਉੱਪਰ ਆ ਡਿੱਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸਨੂੰ ਮੌਕੇ ਤੇ ਤੁਰਕੀ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ। ਹਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਮਨਦੀਪ ਕੌਰ ਅਤੇ 12 ਸਾਲਾ ਲੜਕਾ ਇਸ਼ਮੀਤ ਨੂੰ ਛੱਡ ਗਿਆ।