Home » ਕਰਮਚਾਰੀਆਂ ਦਾ ਸ਼ੋਸ਼ਣ ਕਰਨ ‘ਤੇ ਰੈਸਟੋਰੈਂਟ ਮਾਲਕ ਨੂੰ ਹੋਇਆ ਜੁਰਮਾਨਾ
Home Page News New Zealand Local News NewZealand

ਕਰਮਚਾਰੀਆਂ ਦਾ ਸ਼ੋਸ਼ਣ ਕਰਨ ‘ਤੇ ਰੈਸਟੋਰੈਂਟ ਮਾਲਕ ਨੂੰ ਹੋਇਆ ਜੁਰਮਾਨਾ

Spread the news

ਆਕਲੈਂਡ(ਰੰਧਾਵਾ)ਨਿਊਜ਼ੀਲੈਂਡ ਵਿੱਚ ਕਰਮਚਾਰੀਆਂ ਦੇ ਹੱਕਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਇੱਕ restaurant/takeaway business ਅਤੇ ਉਸਦੀ ਮਾਲਕ ਨੂੰ ਕੁੱਲ $130,000 ਦਾ ਜੁਰਮਾਨਾ ਲਗਾਇਆ ਗਿਆ ਹੈ।

Employment Relations Authority (ERA) ਦੀ ਜਾਂਚ ਤੋਂ ਬਾਅਦ SSM Investments Limited ਨੂੰ $90,000 ਅਤੇ ਮਾਲਕ Shazneen Shariza Khan ਨੂੰ $40,000 ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ business Cromwell ਵਿੱਚ Souvlaki & Kebab Grill ਅਤੇ Auckland ਵਿੱਚ Chicken Bites ਦੇ ਨਾਮ ਹੇਠ ਚੱਲਦਾ ਸੀ। ਇਸ ਤੋਂ ਪਹਿਲਾਂ ਵੀ business ਨੂੰ ਪੰਜ ਸਾਬਕਾ ਕਰਮਚਾਰੀਆਂ ਦੇ $147,001 ਬਕਾਇਆ ਵੇਤਨ ਅਦਾ ਕਰਨ ਦਾ ਹੁਕਮ ਦਿੱਤਾ ਜਾ ਚੁੱਕਾ ਹੈ।

ਜਾਂਚ ਵਿੱਚ ਸਾਹਮਣੇ ਆਇਆ ਕਿ ਪੰਜ ਕਰਮਚਾਰੀਆਂ ਨਾਲ ਕਈ employment standards ਦੀ ਉਲੰਘਣਾ ਹੋਈ। ਉਨ੍ਹਾਂ ਨੂੰ minimum wage ਪੂਰੀ ਨਹੀਂ ਦਿੱਤੀ ਗਈ, wages ਅਤੇ ਕੰਮ ਦੇ ਘੰਟਿਆਂ ਦੇ ਸਹੀ records ਨਹੀਂ ਰੱਖੇ ਗਏ, sick leave ਅਤੇ holiday/public holiday pay ਨਹੀਂ ਦਿੱਤੀ ਗਈ ਅਤੇ ਤਨਖਾਹ ਵਿੱਚੋਂ ਗੈਰਕਾਨੂੰਨੀ deductions ਵੀ ਕੀਤੀਆਂ ਗਈਆਂ।

ਇੱਕ ਕਰਮਚਾਰੀ ਨੂੰ ਤਾਂ $78,500 ਤੋਂ ਵੱਧ ਦੀ ਰਕਮ ਮਿਲਣੀ ਸੀ, ਜਿਸ ਵਿੱਚ ਲਗਭਗ $49,000 unpaid wages ਅਤੇ $11,000 unlawful deductions ਸ਼ਾਮਲ ਸਨ।

Labour Inspectorate ਨੇ ਕਿਹਾ ਕਿ ਇਹ ਮਾਮਲਾ employers ਲਈ ਸਾਫ਼ ਸੁਨੇਹਾ ਹੈ ਕਿ vulnerable workers ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਗੰਭੀਰ ਆਰਥਿਕ ਨਤੀਜੇ ਭੁਗਤਣੇ ਪੈ ਸਕਦੇ ਹਨ।