Home » ਮੋਹਾਲੀ ‘ਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀਆਂ ਵੱਜਣ ਕਾਰਨ ਹੋਈ ਮੌਤ…
Home Page News • India • India News

ਮੋਹਾਲੀ ‘ਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀਆਂ ਵੱਜਣ ਕਾਰਨ ਹੋਈ ਮੌਤ…

Spread the news


ਸਾਬਕਾ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਦੀ ਮੁਹਾਲੀ ਸਥਿਤ ਸੈਕਟਰ 80 ਦੀ ਰਿਹਾਇਸ਼ ’ਤੇ ਤਾਇਨਾਤ ਗਨਮੈਨ ਏ.ਐੱਸ.ਆਈ. ਓਂਕਾਰ ਸਿੰਘ ਦੀ ਅੱਜ ਦੁਪਹਿਰ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲੀਸ ਮੁਤਾਬਕ ਇਹ ਹਾਦਸਾ ਏ.ਐੱਸ.ਆਈ. ਦੇ ਹੱਥੋਂ ਪਿਸਤੌਲ ਡਿੱਗਣ ਅਤੇ ਅਚਾਨਕ ਗੋਲੀ ਚੱਲਣ ਕਾਰਨ ਵਾਪਰਿਆ।

ਦੂਜੇ ਪਾਸੇ, ਸੂਤਰਾਂ ਦਾ ਦਾਅਵਾ ਹੈ ਕਿ ਮੌਕੇ ’ਤੇ ਇੱਕ ਨਹੀਂ ਸਗੋਂ ਛੇ ਗੋਲੀਆਂ ਚੱਲੀਆਂ ਸਨ। ਘਟਨਾ ਤੋਂ ਬਾਅਦ ਜ਼ਖ਼ਮੀ ਏ.ਐੱਸ.ਆਈ. ਨੂੰ ਤੁਰੰਤ ਫ਼ੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।