17 ਸਤੰਬਰ ਨੂੰ ਹੋਈ ਗੈਂਗਵਾਰ ਲੜਾਈ ਵਿੱਚ ਬਾਈ ਸਾਲਾ ਪੰਜਾਬੀ ਨੌਜੁਆਨ (ਜਿਸਦਾ ਸਿਰ ਲੋਹੇ ਦੀਆਂ ਰਾਡਾਂ ਵੱਜਣ ਕਾਰਨ ਫਟ ਗਿਆ ਸੀ ) ਦੀ ਹਸਪਤਾਲ ‘ਚ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਅਠਾਰਾਂ ਸਤੰਬਰ ਨੂੰ ਮੌਤ ਹੋ ਗਈ ਹੈ | ਉਹ ਪਿੱਛਿਉਂ ਪਿੰਡ ਬੱਲ ਜਿਲ੍ਹਾ ਬਟਾਲਾ ਦਾ ਰਹਿਣ ਵਾਲਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ | ਫਰਾਂਸ ਵਿੱਚ ਇਹ ਕਿਸੇ ਨਾਈ ਦੀ ਦੁਕਾਨ ਤੇ ਵਾਲ ਕੱਟਣ ਦਾ ਕੰਮ ਕਰਦਾਂ ਸੀ | ਫਰਾਂਸ ਦੀ ਪੁਲਿਸ ਅਤੇ ਅੱਖੀਂ ਦੇਖਣ ਵਾਲਿਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ, ਇਸਤੇ ਹਮਲਾ ਕਰਨ ਵਾਲਿਆਂ ਦੀ ਗਿਣਤੀ ਦਸ ਜਣਿਆਂ ਦੇ ਕਰੀਬ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਸਨ | ਹਮਲਾ ਕਰਨ ਵਾਲੇ ਗਰੁੱਪ ਨੇ ਜਿਆਦਾਤਰ ਇਸ ਦੇ ਸਿਰ ਉੱਪਰ ਵਾਰ ਕੀਤੇ ਜਿਸ ਨਾਲ ਇਸਦੀ ਖੋਪੜੀ ਮੌਕੇ ਤੇ ਹੀ ਫਿਸ ਗਈ ਤੇ ਉਸ ਵਿੱਚੋਂ ਖੂਨ ਦੀਆਂ ਤਤੀਰੀਆਂ ਵਹਿ ਰਹੀਆਂ ਸਨ | ਫਰਾਂਸ ਦੀ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਹਸਪਤਾਲ ਤਾਂ ਪਹੁੰਚਾ ਦਿੱਤਾ, ਐਪਰ ਚੌਵੀ ਘੰਟੇ ਬਾਅਦ ਹੀ ਇਸਦੇ ਪ੍ਰਾਣ ਪੰਖੇਰੂ ਹੋ ਗਏ ਸਨ | ਹੁਣ ਇਸਦੀ ਮਿਰਤਕ ਦੇਹ ਨੂੰ ਪੁਲਿਸ ਦੀਆਂ ਕਾਰਵਾਈਆ ਖ਼ਤਮ ਹੋਣ ਉਪਰੰਤ ਭਾਰਤ ਭੇਜਿਆ ਜਾਵੇਗਾ | ਖਬਰ ਲਿਖੇ ਜਾਣ ਤੱਕ ਹਮਲਾਵਰਾਂ ਵਿੱਚੋਂ ਅਜੇ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ, ਲੇਕਿਨ ਫਰੈਂਚ ਪੁਲਿਸ ਸੀ.ਸੀ.ਟੀ.ਵੀ ਦੇ ਕੈਮਰੇ ਖੰਗਾਲ ਕੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ |
ਫਰਾਂਸ ‘ਚ ਪੰਜਾਬੀ ਨੌਜਵਾਨ ‘ਤੇ ਇੱਕ ਗਰੁੱਪ ਵੱਲੋਂ ਕੀਤੇ ਹਮਲੇ ਦੌਰਾਨ ਹੋਈ ਮੌਤ….
45 seconds ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,331
- India5,362
- India Entertainment130
- India News3,382
- India Sports229
- KHABAR TE NAZAR3
- LIFE66
- Movies48
- Music84
- New Zealand Local News3,289
- NewZealand3,618
- Punjabi Articules7
- Religion1,162
- Sports227
- Sports221
- Technology32
- Travel55
- Uncategorized66
- World2,486
- World News2,056
- World Sports214













Add Comment