Home » ਹੁਣ ਮੈ ਮੁੜ ਪੰਜਾਬ ਵਿੱਚ ਨਹੀਂ ਖੇਡਾਂਗਾ-ਕਬੱਡੀ ਖਿਡਾਰੀ ਜੱਗੂ ਹਾਕਮਵਾਲਾ….
Home Page News • India • India News

ਹੁਣ ਮੈ ਮੁੜ ਪੰਜਾਬ ਵਿੱਚ ਨਹੀਂ ਖੇਡਾਂਗਾ-ਕਬੱਡੀ ਖਿਡਾਰੀ ਜੱਗੂ ਹਾਕਮਵਾਲਾ….

Spread the news

ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਜੱਗੂ (ਜੱਗੂ ਹਾਕਮਵਾਲਾ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅੱਧੀ ਰਾਤ ਨੂੰ ਇੱਕ ਲਾਈਵ ਵੀਡੀਓ ਪੋਸਟ ਕਰਕੇ ਪੰਜਾਬ ਵਿੱਚ ਮੁੜ ਕਬੱਡੀ ਨਾ ਖੇਡਣ ਦੀ ਗੱਲ ਕੀਤੀ ਹੈ। ਉਸਨੇ ਇੰਸਟਾਗ੍ਰਾਮ ਲਾਈਵ ਦੌਰਾਨ ਆਪਣੇ ਪ੍ਰਸ਼ੰਸਕਾਂ ਅਤੇ ਖੇਡ ਪ੍ਰੇਮੀਆਂ ਨਾਲ ਦਰਦ ਸਾਂਝਾ ਕਰਦਿਆਂ ਕਿਹਾ ਕਿ ਬਾਗੀਆਣੇ ਵਿੱਚ ਕਰਵਾਏ ਗਏ ਟੂਰਨਾਮੈਂਟ ਦੌਰਾਨ ਜੋ ਵੀ ਹੰਗਾਮਾ ਹੋਇਆ ਅਤੇ ਮੈਚ ਖਰਾਬ ਹੋਇਆ, ਉਹ ਬਹੁਤ ਗਲਤ ਹੋਇਆ। ਉਨ੍ਹਾਂ ਕਿਹਾ ਕਿ ਰੈਫਰੀ ਰੱਬ ਵਰਗੇ ਹੁੰਦੇ ਹਨ ਅਤੇ ਉਨ੍ਹਾਂ ਦਾ ਫੈਸਲਾ ਰੱਬ ਦਾ ਹੀ ਫੈਸਲਾ ਹੈ। ਜੱਗੂ ਨੇ ਭਰੇ ਮਨ ਨਾਲ ਕਿਹਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਵਿੱਚ ਕੋਈ ਟੂਰਨਾਮੈਂਟ ਜਾਂ ਕਬੱਡੀ ਮੈਚ ਨਹੀਂ ਖੇਡੇਗਾ। ਜਾਣਕਾਰੀ ਮੁਤਾਬਕ ਬਾਗੀਆਣੇ ਵਿੱਚ ਕਰਵਾਏ ਗਏ ਇੱਕ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ ਸੀ। ਮੈਚ ਦੌਰਾਨ ਵਿਵਾਦ ਇੰਨਾ ਵਧ ਗਿਆ ਕਿ ਮੈਚ ਦਾ ਪ੍ਰਬੰਧ ਕਰ ਰਹੇ ਰੈਫਰੀਆਂ ਨੇ ਖਿਡਾਰੀ ਜੱਗੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਮਾਮਲਾ ਉਸ ਵੇਲੇ ਹੋਰ ਵਿਗੜ ਗਿਆ ਜਦੋਂ ਟੂਰਨਾਮੈਂਟ ਦੇ ਕੁਮੈਂਟੇਟਰ ਨੇ ਭਰੇ ਸਟੇਡੀਅਮ ਦੇ ਸਾਹਮਣੇ ਮਾਈਕ ‘ਤੇ ਜਨਤਕ ਐਲਾਨ ਕਰ ਦਿੱਤਾ ਕਿ ਰੈਫਰੀ ਸਿਰਫ਼ ਇੱਕ ਖਿਡਾਰੀ ਜੱਗੂ ਦੇ ਕਾਰਨ ਆਪਣੀ ਡਿਊਟੀ ਨਹੀਂ ਨਿਭਾ ਰਹੇ ਹਨ। ਇਸ ਜਨਤਕ ਅਪਮਾਨ ਅਤੇ ਰੈਫਰੀਆਂ ਵੱਲੋਂ ਕੀਤੇ ਗਏ ਬਾਈਕਾਟ ਕਾਰਨ ਜੱਗੂ ਨੇ ਇਹ ਗੱਲ ਕਹੀ ਹੈ।