Home » ਸਰਕਾਰ ਬਣਨ ਤੇ Student Loan ਵਿੱਚ 10% ਦੀ ਕਟੌਤੀ ਕਰੇਗੀ ਲੇਬਰ ਪਾਰਟੀ….
Home Page News • New Zealand Local News • NewZealand • World

ਸਰਕਾਰ ਬਣਨ ਤੇ Student Loan ਵਿੱਚ 10% ਦੀ ਕਟੌਤੀ ਕਰੇਗੀ ਲੇਬਰ ਪਾਰਟੀ….

Spread the news


ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਨ ’ਤੇ ਦੇਸ਼ ਵਿੱਚ ਰਹਿ ਰਹੇ ਯੋਗ graduates ਦੇ Student Loan ਦਾ 10% ਹਿੱਸਾ ਮਾਫ਼ ਕੀਤਾ ਜਾਵੇਗਾ। ਜਿਨ੍ਹਾਂ ਦਾ ਬਕਾਇਆ $2,000 ਜਾਂ ਇਸ ਤੋਂ ਘੱਟ ਹੋਵੇਗਾ, ਉਨ੍ਹਾਂ ਦਾ ਪੂਰਾ Student Loan ਖ਼ਤਮ ਕਰਨ ਦਾ ਪ੍ਰਸਤਾਵ ਹੈ।ਲੇਬਰ ਮੁਤਾਬਕ, ਪੜ੍ਹਾਈ ਪੂਰੀ ਕਰ ਚੁੱਕੇ ਯੋਗ ਵਿਅਕਤੀਆਂ ਲਈ ਪਹਿਲੀ ਕਟੌਤੀ 1 ਅਪ੍ਰੈਲ 2027 ਨੂੰ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਦਾ ਨਿਊਜ਼ੀਲੈਂਡ ਵਿੱਚ ਰਹਿਣਾ, loan repayments ਸਮੇਂ ਸਿਰ ਕਰਨਾ ਅਤੇ Fees Free ਦਾ ਲਾਭ ਨਾ ਲਿਆ ਹੋਣਾ ਜ਼ਰੂਰੀ ਹੋਵੇਗਾ।ਮੌਜੂਦਾ ਅਤੇ ਭਵਿੱਖ ਦੇ ਵਿਦਿਆਰਥੀਆਂ ਲਈ ਵੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਿੰਨ ਸਾਲ ਨਿਊਜ਼ੀਲੈਂਡ ਵਿੱਚ ਰਹਿਣ ’ਤੇ ਇਸ ਕਟੌਤੀ ਲਈ ਯੋਗ ਹੋਣ ਦਾ ਪ੍ਰਸਤਾਵ ਹੈ। Labour ਦਾ ਅੰਦਾਜ਼ਾ ਹੈ ਕਿ ਇਸ ਨੀਤੀ ’ਤੇ ਪੰਜ ਸਾਲਾਂ ਵਿੱਚ ਲਗਭਗ $583.4 ਮਿਲੀਅਨ ਖਰਚ ਹੋਵੇਗਾ।
ਇਹ ਇਸ ਸਮੇਂ ਲੇਬਰ ਦੀ ਚੋਣ ਨੀਤੀ ਹੈ ਅਤੇ ਇਸ ਦੀ ਲਾਗੂ ਅਮਲੀ ਪਾਰਟੀ ਦੇ ਸਰਕਾਰ ਬਣਾਉਣ ’ਤੇ ਨਿਰਭਰ ਕਰੇਗੀ।