Home » ਕੈਨੇਡਾ ਪੁਲਿਸ ਨੂੰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਹੈ ਇੱਕ ਵਿਅਕਤੀ ਦੀ ਭਾਲ…
Home Page News • India • World • World News

ਕੈਨੇਡਾ ਪੁਲਿਸ ਨੂੰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਹੈ ਇੱਕ ਵਿਅਕਤੀ ਦੀ ਭਾਲ…

Spread the news

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਚਾਕੂ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ 35 ਸਾਲਾ ਵਿਮਲ ਮੋਹਨ ਖ਼ਿਲਾਫ਼ ਇਰਾਦਾ-ਏ-ਕਤਲ (Attempted Murder) ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 7 ਅਕਤੂਬਰ ਨੂੰ ਹੋਏ ਇਸ ਹਮਲੇ ਵਿੱਚ ਪੀੜਤ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਕੱਦ 5 ਫੁੱਟ 7 ਇੰਚ, ਲੰਮੇ ਕਾਲੇ ਵਾਲ, ਦਾੜ੍ਹੀ-ਮੁੱਛਾਂ ਅਤੇ ਗਰਦਨ ‘ਤੇ ਤਾਰੇ (Star) ਦਾ ਟੈਟੂ ਹੈ। ਪੁਲਿਸ ਨੇ ਵਿਮਲ ਨੂੰ ਤੁਰੰਤ ਆਤਮਸਮਰਪਣ ਕਰਨ ਦੀ ਤਾਕੀਦ ਕੀਤੀ ਹੈ ਅਤੇ ਜਨਤਾ ਨੂੰ ਅਪੀਲ ਕਰਦੇ ਪੁਲਿਸ ਨੇਨਕਿਹਾ ਕਿ ਜੇ ਕਿਸੇ ਕੋਲ ਉਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।