ਆਕਲੈਂਡ(ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਨਿਊ ਪਲਾਈਮਾਊਥ (New Plymouth) ਦੀਆਂ ਜਾਇਦਾਦਾਂ ਤੋਂ ਭੰਗ(cannabis)ਮੈਥਾਮਫੇਟਾਮਾਈਨ(methamphetamine), ਇੱਕ ਰਾਈਫਲ ਅਤੇ ਇੱਕ ਟੇਜ਼ਰ (taser) ਮਿਲਣ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਗ੍ਰਿਫਤਾਰੀਆਂ ਤਾਰਾਨਾਕੀ (Taranaki) ਵਿੱਚ ਨਸ਼ਿਆਂ ਅਤੇ ਅਪਰਾਧ ਵਿਰੁੱਧ ਚਲਾਏ ਗਏ ਤਿੰਨ ਮਹੀਨਿਆਂ ਦੇ ਵਿਆਪਕ ਮੁਹਿੰਮ ਦਾ ਹਿੱਸਾ ਸਨ।
ਕਾਰਜਕਾਰੀ ਸੀਨੀਅਰ ਸਾਰਜੈਂਟ ਬੈਨ ਪੈਟਰਸਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਨਿਊ ਪਲਾਈਮਾਊਥ ਦੀਆਂ ਦੋ ਜਾਇਦਾਦਾਂ ਦੀ ਤਲਾਸ਼ੀ ਲਈ ਗਈ ਸੀ।
ਨਤੀਜੇ ਵਜੋਂ, 15,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ ਅਤੇ ਨਾਲ ਹੀ ਪੁਰਾਣੀਆਂ ਚੋਰੀਆਂ ਨਾਲ ਸਬੰਧਤ ਕਈ ਚੋਰੀ ਹੋਈਆਂ ਵਸਤਾਂ ਦੀ ਪਛਾਣ ਕੀਤੀ ਗਈ। ਇਸ ਤੋਂ ਇਲਾਵਾ ਭੰਗ, ਮੈਥਾਮਫੇਟਾਮਾਈਨ, ਇੱਕ 308 ਰਾਈਫਲ, ਸ਼ਾਟਗਨ ਦੇ ਕਾਰਤੂਸ ਅਤੇ ਘਰ ਵਿੱਚ ਬਣਿਆ ਟੇਜ਼ਰ ਵੀ ਬਰਾਮਦ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀ ਅਕਤੂਬਰ ਮਹੀਨੇ ਦੌਰਾਨ ਵੱਖ-ਵੱਖ ਸਮੇਂ ‘ਤੇ ਨਿਊ ਪਲਾਈਮਾਊਥ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ।
ਨਿਊ ਪਲਾਈਮਾਊਥ ‘ਚ ਪੁਲਿਸ ਨੇ ਜ਼ਬਤ ਕੀਤੇ ਨਸ਼ੀਲੇ ਪਦਾਰਥ,ਹਥਿਆਰ ਅਤੇ ਨਗਦੀ ,ਛੇ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…













Add Comment