ਜਰਮਨੀ ਦੇ ਬੋਚੁਮ ਸ਼ਹਿਰ ਵਿੱਚ ਮੰਗਲਵਾਰ ਤੜਕੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਤਿੰਨ ਭਾਰਤੀ ਨਾਗਰਿਕਾਂ ਦੀ ਜਾਨ ਲੈ ਲਈ ਹੈ। ਇਸ ਘਟਨਾ ਵਿੱਚ ਪੰਜ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ।
ਹੌਫਸਟੈਡ ਜ਼ਿਲ੍ਹੇ ਵਿੱਚ ਸਵੇਰੇ ਲਗਭਗ 4:15 ਵਜੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਭੜਕ ਉੱਠੀ। ਫਾਇਰ ਬ੍ਰਿਗੇਡ ਨੇ ਦੂਜੀ ਮੰਜ਼ਿਲ ’ਤੇ ਤਿੰਨ ਲਾਸ਼ਾਂ ਬਰਾਮਦ ਕੀਤੀਆਂ। ਮ੍ਰਿਤਕਾਂ ਵਿੱਚ 25 ਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲਾ ਇੱਕ ਨੌਜਵਾਨ ਸ਼ਾਮਲ ਹਨ, ਜੋ ਸਾਰੇ ਭਾਰਤੀ ਨਾਗਰਿਕ ਸਨ। ਧੂੰਏਂ ਕਾਰਨ ਸਾਹ ਘੁੱਟਣ ਨਾਲ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਤਕਨੀਕੀ ਖਰਾਬੀ ਦੀ ਸੰਭਾਵਨਾ ਰੱਦ ਕਰਦਿਆਂ ਕਿਸੇ ਵਿਅਕਤੀ ਵੱਲੋਂ ਸਾਜ਼ਿਸ਼ ਤਹਿਤ ਅੱਗ ਲੱਗਾਉਣ ਦਾ ਸ਼ੱਕ ਜ਼ਾਹਰ ਕੀਤਾ ਹੈ। ਹੋਮੀਸਾਈਡ ਸਕੁਐਡ ਨੇ ਇਮਾਰਤ ਵਿੱਚ ਰਹਿੰਦੇ 41 ਸਾਲਾ ਰੋਮਾਨੀਆਈ ਨਾਗਰਿਕ ਨੂੰ ਹੱਤਿਆ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਮੁੱਢਲੇ ਸਬੂਤ ਮਿਲੇ ਹਨ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
ਜਰਮਨੀ ਦੇ ਬੋਚੁਮ ਸ਼ਹਿਰ ਵਿੱਚ ਇਮਾਰਤ ਨੂੰ ਲੱਗੀ ਅੱਗ, ਤਿੰਨ ਭਾਰਤੀਆਂ ਦੀ ਮੌਤ













Add Comment