Home » ਦਰਦਨਾਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ,ਤਿੰਨ ਹੋਰ ਗੰਭੀਰ ਜ਼ਖਮੀ…..
Home Page News • India • India News • World • World News

ਦਰਦਨਾਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ,ਤਿੰਨ ਹੋਰ ਗੰਭੀਰ ਜ਼ਖਮੀ…..

Spread the news

17 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਮੈਰਿਟ ਨੇੜੇ, ਕੋਕੀਹਾਲਾ ਹਾਈਵੇਅ (ਹਾਈਵੇਅ 5) ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 24 ਸਾਲਾ ਜਸਕੀਰਤ ਸਿੰਘ ਦੀ ਮੌਤ ਹੋ ਗਈ। ਜਸਕੀਰਤ ਸਿੰਘ, ਜੋ ਇੱਕ ਚਿੱਟੇ ਰੰਗ ਦੀ ਟੋਇਟਾ RAV4 SUV ਵਿੱਚ ਸਵਾਰ ਸੀ, ਦੀ ਮੌਤ ਮੌਕੇ ‘ਤੇ ਹੀ ਹੋ ਗਈ ਜਦੋਂ ਉਸਦੀ ਗੱਡੀ ਗਲਤ ਦਿਸ਼ਾ ਤੋਂ ਆ ਰਹੇ ਇੱਕ ਕਾਲੇ ਰੰਗ ਦੇ ਟੋਇਟਾ ਟਾਕੋਮਾ ਪਿਕਅੱਪ ਟਰੱਕ ਨਾਲ ਸਿੱਧੀ ਟਕਰਾ ਗਈ। ਉਸਦੇ ਨਾਲ ਸਫ਼ਰ ਕਰ ਰਹੇ ਤਿੰਨ ਹੋਰ ਵਿਅਕਤੀ ਜੋ ਸਾਰੇ ਸਰੀ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ਦੀ ਉਮਰ 24 ਤੋਂ 38 ਸਾਲ ਦੇ ਵਿਚਕਾਰ ਹੈ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਪੁਲਿਸ ਦਾ ਕਹਿਣਾ ਹੈ ਕਿ ਪਿਕਅੱਪ ਟਰੱਕ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਵਿੱਚ ਗਲਤ ਦਿਸ਼ਾ ਵੱਲ ਜਾ ਰਿਹਾ ਸੀ। ਕੋਲਡਵਾਟਰ ਦੇ ਰਹਿਣ ਵਾਲੇ 22 ਸਾਲਾ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਤੇਜ਼ ਰਫ਼ਤਾਰ ਅਤੇ ਨਸ਼ੇ ਦੀ ਹਾਲਤ ਇਸ ਹਾਦਸੇ ਦੇ ਕਾਰਨ ਹੋ ਸਕਦੇ ਹਨ।