ਆਕਲੈਂਡ(ਰੰਧਾਵਾ) ACC (ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ) ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ‘ਲੇਬਰ ਵੀਕੈਂਡ’ (Labour weekend) ਦੌਰਾਨ ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਹਰ 15 ਮਿੰਟ ਵਿੱਚ ਕੋਈ ਨਾ ਕੋਈ ਵਿਅਕਤੀ ਜ਼ਖ਼ਮੀ ਹੋਇਆ।ACC ਨੇ 25 ਅਕਤੂਬਰ ਤੋਂ 27 ਅਕਤੂਬਰ, 2025 ਦੇ ਵਿਚਕਾਰ ਵਾਪਰੇ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਵੱਲੋਂ ਦਾਇਰ ਕੀਤੇ ਗਏ 286 ਦਾਅਵਿਆਂ (claims) ਨੂੰ ਸਵੀਕਾਰ ਕੀਤਾ। ਇਨ੍ਹਾਂ ਲੋਕਾਂ ਦੇ ਇਲਾਜ ਅਤੇ ਸਿਹਤਯਾਬੀ ‘ਤੇ ਲਗਭਗ 1.1 ਮਿਲੀਅਨ ਡਾਲਰ ਦਾ ਖਰਚਾ ਆਇਆ। ACC ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੱਟਾਂ ਨੂੰ ਰੋਕਿਆ ਜਾ ਸਕਦਾ ਸੀ।
ਇਸ ਲਈ, ਇਹ ਸੰਸਥਾ ਡਰਾਈਵਰਾਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਉਹ ਇਸ ਛੁੱਟੀਆਂ ਵਾਲੇ ਵੀਕੈਂਡ ਦੌਰਾਨ ਵਧੇਰੇ ਸਾਵਧਾਨੀ ਵਰਤਣ।
ਬੀਤੇ ਸਾਲ ਲੇਬਰ ਵੀਕੈਂਡ ਦੌਰਾਨ ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਹਰ 15 ਮਿੰਟ ਵਿੱਚ ਵਾਪਰਿਆ ਹਾਦਸਾ, ACC ਨੇ ਅੰਕੜੇ ਕੀਤੇ ਜਾਰੀ….













Add Comment