ਫਲੋਰੀਡਾ: ਅਮਰੀਕਾ ਦੇ ਦੱਖਣੀ ਫਲੋਰੀਡਾ ਵਿੱਚ ਇੱਕ ਲੀਅਰਜੈੱਟ 60 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਟੈਕਸਾਸ ਦੇ ਆਸਟਿਨ ਤੋਂ ਉਡਾਣ ਭਰ ਕੇ ਬਹਾਮਾਸ ਜਾ ਰਿਹਾ ਸੀ।
ਜਹਾਜ਼ ਪਾਮ ਬੀਚ ਕਾਊਂਟੀ ਦੇ ਕ੍ਰੈਸਟਹੇਵਨ ਇਲਾਕੇ ਵਿੱਚ ਡਿੱਗਿਆ, ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਨਿਵਾਸ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਹਾਦਸੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ।
ਅਮਰੀਕੀ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਹਾਦਸਾ ਦੱਸਿਆ ਹੈ। ਇਲਾਕੇ ਵਿੱਚ ਤੂਫ਼ਾਨੀ ਮੌਸਮ ਦੀ ਵੀ ਸੂਚਨਾ ਸੀ। ਹਾਦਸੇ ਦੀ ਜਾਂਚ FAA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ।














Add Comment