ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਇੱਕ ਵੱਡਾ ਚੋਣ ਵਾਅਦਾ ਕੀਤਾ ਹੈ। ਪਾਰਟੀ ਦਾ ਟੀਚਾ ਫੋਨ, ਇੰਟਰਨੈਟ ਬੀਮਾ ਕੰਪਨੀਆਂ ਵੱਲੋਂ ਗਾਹਕਾਂ ਤੋਂ ਕੀਤੀ ਜਾਣ ਵਾਲੀ ਅਣਉਚਿਤ ਵਸੂਲੀ ਅਤੇ ਮਨਮਾਨੇ ਨਿਯਮਾਂ ‘ਤੇ ਰੋਕ ਲਗਾਉਣਾ ਹੈ।ਇਸ ਯੋਜਨਾ ਰਾਹੀਂ ਆਮ ਲੋਕਾਂ ਨੂੰ ਵਧਦੇ ਬਿੱਲਾਂ ਅਤੇ ਵਾਧੂ ਖ਼ਰਚਿਆਂ ਤੋਂ ਰਾਹਤ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਦਾ ਮੁੱਖ ਮਕਸਦ:
Phone ਕੰਪਨੀਆਂ ਦੇ ਅਣਉਚਿਤ ਚਾਰਜਾਂ ‘ਤੇ ਨਜ਼ਰ।
Internet ਸੇਵਾਵਾਂ ਵਿੱਚ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ।
Insurance ਕੰਪਨੀਆਂ ਦੀਆਂ ਅਣਉਚਿਤ ਸ਼ਰਤਾਂ ਅਤੇ ਵਸੂਲੀ ‘ਤੇ ਕਾਰਵਾਈ।
ਚੋਣਾਂ ਤੋਂ ਪਹਿਲਾਂ Labour ਪਾਰਟੀ ਨੇ ਮਹਿੰਗਾਈ ਅਤੇ ਘਰੇਲੂ ਖ਼ਰਚਿਆਂ ਨੂੰ ਘਟਾਉਣ ਲਈ ਖਪਤਕਾਰਾਂ ਦੇ ਮੁੱਦਿਆਂ ਨੂੰ ਆਪਣੀ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ ਹੈ।














Add Comment