ਆਸਟ੍ਰੇਲੀਆ ਦੀ ਸੰਗਤ ਵੱਲੋਂ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੀ ਮਦਦ ਲਈ ਇਕੱਤਰ ਕੀਤੀ ਗਈ ਸਾਰੀ ਮਾਇਆ ਪਰਿਵਾਰ ਤੱਕ ਪਹੁੰਚਾ ਦਿੱਤੀ ਗਈ ਹੈ। ਇਸ ਸਬੰਧੀ ਪਿੱਪਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਪਰਵਿੰਦਰ ਸਿੰਘ ਝੋਟੇ ਦੀ ਘਰਵਾਲੀ ਬੀਬੀ ਮਨਪ੍ਰੀਤ ਕੌਰ, ਝੋਟੇ ਦੇ ਸਾਲਾ ਸਾਹਿਬ ਅਤੇ ਨਜ਼ਦੀਕੀ ਸਾਥੀ ਅਮਨ ਪਟਵਾਰੀ ਵੱਲੋਂ 3 ਨਵੰਬਰ ਦੀ ਦੇਰ ਰਾਤ (ਸਾਡੇ ਸਮੇਂ ਮੁਤਾਬਕ 4 ਨਵੰਬਰ ਰਾਤ 12:17 AM ‘ਤੇ) ਬੀਬੀ ਮਨਪ੍ਰੀਤ ਕੌਰ ਦਾ ਬੈਂਕ ਖਾਤਾ ਨੰਬਰ ਸਾਂਝਾ ਕੀਤਾ ਗਿਆ ਸੀ।
ਪਿੱਪਲ ਸਿੰਘ ਵੱਲੋਂ ਦੱਸਿਆ ਗਿਆ ਕਿ 4 ਨਵੰਬਰ (ਬੀਤੇ ਕੱਲ੍ਹ) ਜਦੋਂ ਉਹ ਬੈਂਕ ਵਿੱਚ ਰਕਮ ਟਰਾਂਸਫਰ ਕਰਵਾਉਣ ਗਏ ਤਾਂ ਆਸਟ੍ਰੇਲੀਆ ਦੇ ਐਂਟੀ ਮਨੀ ਲਾਂਡਰਿੰਗ ਮਹਿਕਮੇ (AUSTRAC) ਦੀਆਂ ਕੁਝ ਜ਼ਰੂਰੀ ਸ਼ਰਤਾਂ ਅਤੇ ਨਿਯਮ ਪੂਰੇ ਕਰਨ ਦੀ ਲੋੜ ਸੀ, ਜਿਸ ਕਰਕੇ ਉਸ ਦਿਨ ਬੈਂਕ ਵੱਲੋਂ ਪੈਸੇ ਟਰਾਂਸਫਰ ਨਹੀਂ ਹੋ ਸਕੇ। ਇਸ ਤੋਂ ਬਾਅਦ ਅੱਜ 5 ਨਵੰਬਰ ਨੂੰ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਕੇ ਭੈਣ ਮਨਪ੍ਰੀਤ ਕੌਰ ਦੇ ਦਿੱਤੇ ਖਾਤੇ ਵਿੱਚ ਪੂਰੀ ਮਾਇਆ ਸਫਲਤਾਪੂਰਵਕ ਭੇਜ ਦਿੱਤੀ ਗਈ ਹੈ। ਮਾਇਆ ਭੇਜਣ ਵਿੱਚ ਹੋਈ ਦੇਰੀ ਦਾ ਮੁੱਖ ਕਾਰਨ ਖਾਤਾ ਨੰਬਰ ਦੇਰ ਨਾਲ ਮਿਲਣਾ ਅਤੇ ਲੱਖੇ ਬਾਈ ਦੀ ਗ੍ਰਿਫ਼ਤਾਰੀ ਸੀ, ਜੋ ਕਿ ਪਰਿਵਾਰ ਅਤੇ ਸੰਗਤ ਵਿਚਕਾਰ ਮੁੱਖ ਸੂਤਰਧਾਰ ਸਨ।
ਸੰਗਤ ਵੱਲੋਂ ਇਕੱਠੀ ਹੋਈ ਮਾਇਆ ਅਤੇ ਖਾਤੇ ‘ਚ ਭੇਜੀ ਰਕਮ ਦਾ ਪੂਰਾ ਵੇਰਵਾ
ਪਿੱਪਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਇੱਕ-ਇੱਕ ਪੈਸਾ ਪਰਿਵਾਰ ਤੱਕ ਪਹੁੰਚਾਇਆ ਗਿਆ ਹੈ, ਜਿਸ ਦਾ ਪੂਰਾ ਹਿਸਾਬ-ਕਿਤਾਬ ਹੇਠ ਦਿੱਤੇ ਅਨੁਸਾਰ ਹੈ:
ਕੁਲ ਇਕੱਠੀ ਹੋਈ ਰਕਮ: +$160,303 (ਆਸਟ੍ਰੇਲੀਅਨ ਡਾਲਰ)
ਗੋ ਫੰਡ ਮੀ (GoFundMe) ਵੱਲੋਂ ਕਟੌਤੀ: -$4,270.56
ਗੁਰੂ ਘਰਾਂ ਵੱਲੋਂ ਦਿੱਤੀ ਗਈ ਕਟੌਤੀ ਦੀ ਭਰਪਾਈ:
ਖਾਲਸਾ ਛਾਓਣੀ ਪਲੰਪਟਨ: +$2,100














Add Comment