ਬਠਿੰਡਾ ਰਾਜ ਮਾਰਗ ਉੱਪਰ ਸਥਿਤ ਨਵੀਂ ਆਬਾਦੀ ਅਕਾਲਗੜ੍ਹ ਵਿੱਚ ਦੀਵਾਲੀ ਮੌਕੇ ਇੱਕ ਵੱਡੇ ਪਟਾਕੇ ਦੀ ਲਪੇਟ ਵਿੱਚ ਆ ਕੇ 14 ਸਾਲਾ ਸਾਕਿਤ ਮਿੱਤਲ (ਗਗਨ) ਦੀ ਮੌਤ ਹੋ ਗਈ ਹੈ। ਮ੍ਰਿਤਕ ਸਥਾਨਕ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦਾ ਪੋਤਰਾ ਸੀ। ਇਸ ਭਿਆਨਕ ਹਾਦਸੇ ਕਾਰਨ ਪਰਿਵਾਰ ਸਮੇਤ ਇਲਾਕੇ ਵਿੱਚ ਸੋਗ ਛਾ ਗਿਆ ਹੈ।
ਜਾਣਕਾਰੀ ਮੁਤਾਬਕ, ਸੁਰੇਸ਼ ਕੁਮਾਰ ਮਿੱਤਲ ਦਾ ਪਰਿਵਾਰ ਦੀਵਾਲੀ ਦੀ ਪੂਜਾ ਲਈ ਉਨ੍ਹਾਂ ਦੇ ਵੱਡੇ ਭਰਾ ਰਾਜ ਕੁਮਾਰ ਮਿੱਤਲ ਦੇ ਨਵੇਂ ਘਰ ਗਿਆ ਹੋਇਆ ਸੀ। ਜਸ਼ਨ ਦੌਰਾਨ ਸਾਕਿਤ ਨੇ ਇੱਕ ਵੱਡਾ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਚੱਲਿਆ। ਕੁਝ ਸਮੇਂ ਬਾਅਦ ਜਦੋਂ ਉਹ ਦੂਜਾ ਪਟਾਕਾ ਚਲਾਉਣ ਲੱਗਾ ਤਾਂ ਪਹਿਲਾਂ ਵਾਲਾ ਪਟਾਕਾ ਅਚਾਨਕ ਧਮਾਕੇ ਨਾਲ ਫਟ ਗਿਆ। ਸਾਕਿਤ ਉਸ ਸਮੇਂ ਪਟਾਕੇ ਨੇੜੇ ਝੁਕਿਆ ਹੋਇਆ ਸੀ, ਜਿਸ ਕਾਰਨ ਉਸ ਦੀ ਗਰਦਨ ’ਤੇ ਗੰਭੀਰ ਸੱਟ ਲੱਗ ਗਈ।














Add Comment