Home » ਮਹਾਨ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪਿਤਾ ਦੀ ਮੌਤੇ ਲਈ ਕੀਤੇ ਵੱਡੇ ਖ਼ੁਲਾਸੇ
Health India India News India Sports NewZealand Sports Sports World Sports

ਮਹਾਨ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪਿਤਾ ਦੀ ਮੌਤੇ ਲਈ ਕੀਤੇ ਵੱਡੇ ਖ਼ੁਲਾਸੇ

Spread the news

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਖੁਲਾਸਾ ਕੀਤਾ ਹੈ ਕਿ ਮੁੱਖ ਕੋਚ ਰਵੀ ਸ਼ਾਸਤਰੀ ਦੀਆਂ ਗੱਲਾਂ ਤੋਂ ਪ੍ਰੇਰਿਤ ਹੋਣ ਕਾਰਨ ਉਸ ਨੇ ਟੀਮ ਦੇ ਆਸਟਰੇਲੀਆ ਦੌਰੇ ਦੌਰਾਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਤਨ ਪਰਤਣ ਦੇ ਵਿਚਾਰ ਨੂੰ ਬਦਲ ਦਿੱਤਾ। ਇਸ ਤੇਜ਼ ਗੇਂਦਬਾਜ਼ ਦੇ ਅਨੁਸਾਰ ਮੈਲਬੋਰਨ ’ਚ ਦੂਸਰੇ ਟੈਸਟ ਤੋਂ ਪਹਿਲਾਂ ਸ਼ਾਸਤਰੀ ਨੇ ਉਸ ਨੂੰ ਕਿਹਾ ਸੀ, ‘‘ਤੂੰ ਟੈਸਟ ਮੈਚ ਖੇਡ, ਦੇਖ ਤੈਨੂੰ ਪੰਜ ਵਿਕਟਾਂ ਮਿਲਣਗੀਆਂ। ਤੇਰੇ ਪਿਤਾ ਦੀ ਦੁਆ ਤੇਰੇ ਨਾਲ ਹੋਵੇਗੀ।’’ਸਿਰਾਜ ਨੂੰ ਆਪਣੇ ਪਿਤਾ ਦੀ ਮੌਤ ਦੀ ਖਬਰ 20 ਨਵੰਬਰ ਨੂੰ ਮਿਲੀ ਸੀ ਤੇ ਇਸ ਤੋਂ ਇਕ ਮਹੀਨੇ ਤੋਂ ਘੱਟ ਸਮੇਂ ਬਾਅਦ ਐਡੀਲੇਡ ’ਚ 4 ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣੀ ਸੀ। ਉਹ ਫ਼ੈਸਲਾ ਨਹੀਂ ਕਰ ਰਿਹਾ ਸੀ ਪਰ ਸ਼ਾਸਤਰੀ ਨੇ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਪ੍ਰੇਰਿਤ ਕੀਤਾ। ਸਿਰਫ ਸ਼ਾਸਤਰੀ ਹੀ ਨਹੀਂ ਬਲਕਿ ਪੂਰਾ ਟੀਮ ਪ੍ਰਬੰਧਨ ਸਿਰਾਜ ਦਾ ਸਮਰਥਨ ਕਰ ਰਿਹਾ ਸੀ, ਜੋ ਇੰਡੀਅਨ ਪ੍ਰੀਮੀਅਰ ਲੀਗ ਫ੍ਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ’ਚ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ’ਚ ਖੇਡਦਾ ਹੈ। ਸਿਰਾਜ ਨੇ ਕਿਹਾ ਕਿ ਵਿਰਾਟ ਭਾਈ ਹਮੇਸ਼ਾ ਮਦਦ ਕਰਦੇ ਹਨ।ਦੋ ਸਾਲ ਪਹਿਲਾਂ ਜਦੋਂ ਮੈਂ ਆਈ. ਪੀ. ਐੱਲ. ’ਚ ਚੰਗਾ ਨਹੀਂ ਸਕਿਆ ਤਾਂ ਉਨ੍ਹਾਂ ਮੇਰੀ ਕਾਬਲੀਅਤ ’ਤੇ ਭਰੋਸਾ ਦਿਖਾਇਆ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ’ਚ ਮੈਨੂੰ ਕਾਮਯਾਬ ਰੱਖਿਆ ਤੇ ਮੈਂ ਇਸ ਦੇ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਜਦੋਂ ਆਸਟਰੇਲੀਆ ਦੌਰੇ ਦੌਰਾਨ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਤਾਂ ਰਵੀ ਸਰ ਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਸਰ ਦੋਵੇਂ ਕਾਫ਼ੀ ਮਦਦ ਕਰਦੇ ਸਨ।