Home » ਸਸਕਾਰ ਦੀਆਂ ਤਸਵੀਰਾਂ ਦੇਖ ਡੇਵਿਡ ਵਾਰਨਰ ਦੇ ਉੱਡੇ ਹੋਸ਼, ਦੇਖੋ ਕੀ ਬੋਲੇ IPL ਦੌਰਾਨ
India India News India Sports NewZealand Sports Sports World World News World Sports

ਸਸਕਾਰ ਦੀਆਂ ਤਸਵੀਰਾਂ ਦੇਖ ਡੇਵਿਡ ਵਾਰਨਰ ਦੇ ਉੱਡੇ ਹੋਸ਼, ਦੇਖੋ ਕੀ ਬੋਲੇ IPL ਦੌਰਾਨ

Spread the news

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਬੁੱਧਵਾਰ ਨੂੰ ਕਿਹਾ ਕਿ ਆਈ.ਪੀ.ਐਲ. ਦੌਰਾਨ ਭਾਰਤ ਵਿਚ ਕੋਰੋਨਾ ਆਫ਼ਤ ਦਰਮਿਆਨ ਵੱਡੇ ਪੱਧਰ ’ਤੇ ਅੰਤਿਮ ਸੰਸਕਾਰ ਦੀਆਂ ਤਰਵੀਰਾਂ ਦੇਖਣਾ ‘ਭਿਆਨਕ’ ਸੀ।ਵਾਰਨਰ ਅਤੇ ਆਸਟ੍ਰੇਲੀਆ ਦੇ ਬਾਕੀ ਖਿਡਾਰੀ ਆਈ.ਪੀ.ਐਲ. ਵਿਚਾਲੇ ਹੀ ਮੁਲਤਵੀ ਹੋਣ ਦੇ ਬਾਅਦ ਮਾਲਦੀਵ ਚਲੇ ਗਏ ਸਨ, ਕਿਉਂਕਿ ਭਾਰਤ ਤੋਂ ਯਾਤਰਾ ’ਤੇ ਆਸਟ੍ਰੇਲੀਆ ’ਚ ਪਾਬੰਦੀ ਸੀ। ਆਖ਼ਿਰਕਾਰ ਆਪਣਾ ਇਕਾਂਤਵਾਸ ਦਾ ਸਮਾਂ ਪੂਰਾ ਕਰਕੇ ਆਸਟ੍ਰੇਲੀਆਈ ਕ੍ਰਿਕਟਰ ਆਪਣੇ ਪਰਿਵਾਰਾਂ ਕੋਲ ਪਹੁੰਚ ਗਏ। ਸਨਰਾਈਜ਼ਰਸ ਹੈਦਰਾਬਾਦ ਲਈ ਖੇਡਣ ਵਾਲੇ ਵਾਰਨਰ ਨੇ ਨੋਵਾ ਦੇ ਫਿਟਜੀ ਅਤੇ ਵਿੱਪਾ ਪ੍ਰੋਗਰਾਮ ਵਿਚ ਕਿਹਾ, ‘ਭਾਰਤ ਵਿਚ ਆਕਸੀਜਨ ਸੰਕਟ ਦੇ ਦ੍ਰਿਸ਼ ਟੀਵੀ ’ਤੇ ਦੇਖ ਕੇ ਸਾਰਿਆਂ ਨੂੰ ਬੁਰਾ ਲੱਗਾ ਹੋਵੇਗਾ।’ਉਨ੍ਹਾਂ ਕਿਹਾ, ‘ਲੋਕ ਆਪਣੇ ਪਰਿਵਾਰਾਂ ਦੇ ਅੰਤਿਮ ਸੰਸਕਾਰ ਲਈ ਸੜਕਾਂ ’ਤੇ ਲਾਈਨ ਲਗਾ ਕੇ ਖੜ੍ਹੇ ਸਨ। ਅਸੀਂ ਮੈਦਾਨ ’ਤੇ ਜਾਂਦੇ ਅਤੇ ਉਥੋਂ ਪਰਤਦੇ ਸਮੇਂ ਇਹ ਦ੍ਰਿਸ਼ ਦੇਖੇ। ਇਹ ਭਿਆਨਕ ਅਤੇ ਪਰੇਸ਼ਾਨ ਕਰਨ ਵਾਲਾ ਸੀ।’ ਵਾਰਨਰ ਨੇ ਕਿਹਾ ਕਿ ਬਾਇਓ ਬਬਲ ਵਿਚ ਕੋਰੋਨਾ ਦੇ ਮਾਮਲੇ ਆਉਣ ਦੇ ਬਾਅਦ ਆਈ.ਪੀ.ਐਲ. ਮੁਲਤਵੀ ਕਰਨਾ ਸਹੀ ਸੀ। ਉਨ੍ਹਾਂ ਕਿਹਾ, ‘ਮਨੁੱਖਤਾ ਦੇ ਨਜ਼ਰੀਏ ਤੋਂ ਮੈਨੂੰ ਲੱਗਦਾ ਹੈ ਕਿ ਸਹੀ ਫ਼ੈਸਲਾ ਲਿਆ ਗਿਆ ਸੀ। ਬਬਲ ਵਿਚ ਕੋਰੋਨਾ ਆਉਣ ਦੇ ਬਾਅਦ ਇਹ ਚੁਣੌਤੀਪੂਰਨ ਸੀ। ਉਨ੍ਹਾਂ ਨੇ ਆਪਣੇ ਵੱਲੋਂ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਕ੍ਰਿਕਟ ਲੋਕਪ੍ਰਿਯ ਹੈ।’