ਨਿਊਜੀਲੈਂਡ ਅਤੇ ਇੰਗਲੈਂਡ ਵਿੱਚ ਇੰਗਲੈਂਡ ਦੀ ਧਰਤੀ ਤੇ ਖੇਡਿਆ ਜਾ ਰਿਹਾ ਪਹਿਲਾ ਟੈਸਟ ਕਿਸੇ ਨਤੀਜੇ ਵੱਲ ਜਾਂਦਾ ਨਹੀਂ ਦਿਖਦਾ। ਕਿਉਂਕਿ ਅੱਜ ਟੈਸਟ ਮੈਚ ਦਾ ਤੀਜਾ ਦਿਨ ਭਾਰੀ ਭਾਰਿਸ਼ ਦੇ ਕਰਕੇ ਰੱਦ ਕਰ ਦਿੱਤਾ ਗਿਆ। ਹੁਣ ਸਿਰਫ 2 ਦਿਨ ਦਾ ਖੇਡ ਬਾਕੀ ਹੈ ਅਤੇ ਇੰਗਲੈਂਡ ਨੇ ਪਹਿਲੀ ਵਾਰੀ ਵਿੱਚ ਨਿਊਜ਼ੀਲੈਂਡ ਦੇ 378 ਸਕੋਰਾਂ ਦੇ ਮੁਕਾਬਲੇ ਅਜੇ 2 ਵਿਕਟਾਂ ਗੁਆ ਕੇ 111 ਦੌੜਾਂ ਬਣਾਈਆਂ ਹਨ। 3 ਦਿਨਾਂ ਦੇ ਖੇਡ ਵਿੱਚ 166 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ ਹੈ।
ਦੂਜੇ ਪਾਸੇ ਇਸ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਨੂੰ ਇਕ ਡੇਵਿਡ ਕੋਨਵੇਅ ਦੇ ਰੂਪ ਵਿੱਚ ਵਧੀਆ ਟੈਸਟ ਖਿਡਾਰੀ ਦੀ ਭਾਲ ਹੋਈ ਹੈ। ਡੇਵਿਡ ਨੇ ਆਪਣੇ ਪਹਿਲੇ ਮੈਚ ਵਿੱਚ ਹੀ ਸੈਂਕੜਾ ਬਣਾ ਕੇ ਆਪਣੀ ਬੱਲੇਬਾਜੀ ਦੇ ਹੁਨਰ ਨੂੰ ਸਾਰਿਆਂ ਅੱਗੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਹੈ।