ਆਕਲੈਂਡ (ਬਲਜਿੰਦਰ ਸਿੰਘ)ਸਟੇਟ ਹਾਈਵੇਅ 11 ਹਰੂਰੂ ਨਜ਼ਦੀਕ ਟਰੱਕ ਅਤੇ ਇੱਕ ਹੋਰ ਵਾਹਨ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।SH11 ‘ਤੇ ਪੁਕੇਟੋਨਾ ਰੋਡ ਨਜ਼ਦੀਕ ਇਹ ਹਾਦਸਾ ਦੁਪਹਿਰ 2.30 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਕਿਹਾ ਕਿ ਵਾਹਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਟਰੱਕ ਦੇ ਅੰਦਰ ਦੋ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ।
SH11 ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਅਤੇ ਘੱਟੋ-ਘੱਟ ਦੋ ਘੰਟਿਆਂ ਲਈ ਬੰਦ ਰਹਿਣ ਦੀ ਉਮੀਦ ਹੈ। ਗੰਭੀਰ ਕਰੈਸ਼ ਯੂਨਿਟ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ।
ਸਟੇਟ ਹਾਈਵੇਅ 11 ਵਾਪਰਿਆ ਭਿ ਆ ਨ ਕ ਸੜਕ ਹਾਦਸਾ,ਇੱਕ ਵਿਅਕਤੀ ਦੀ ਮੌ,ਤ ਦੋ ਹੋਰ ਜ਼ਖਮੀ…

Add Comment