Home » ਕੰਗਨਾ ਦੀਆਂ ਵਧੀਆਂ ਮੁਸ਼ਕਿਲਾਂ ’, ਪੁਲਸ ਕੇਸਾਂ ਦੇ ਚਲਦਿਆਂ ਪਾਸਪੋਰਟ ਨਹੀਂ ਹੋ ਰਿਹਾ ਰੀਨਿਊ ਵਧੀਆਂ
Entertainment India India News

ਕੰਗਨਾ ਦੀਆਂ ਵਧੀਆਂ ਮੁਸ਼ਕਿਲਾਂ ’, ਪੁਲਸ ਕੇਸਾਂ ਦੇ ਚਲਦਿਆਂ ਪਾਸਪੋਰਟ ਨਹੀਂ ਹੋ ਰਿਹਾ ਰੀਨਿਊ ਵਧੀਆਂ

Spread the news

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਤੇ ਹੁਣ ਫਿਰ ਤੋਂ ਮੁੜ ਕੰਗਨਾ ਸੁਰਖ਼ੀਆਂ ’ਚ ਆ ਗਈ ਹੈ। ਅਦਾਕਾਰਾ ਨੇ ਹੁਣ ਆਪਣਾ ਪਾਸਪੋਰਟ ਰੀਨਿਊ ਨਾ ਹੋਣ ਕਰਕੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਸਲ ’ਚ ਬੀਤੇ ਕੁਝ ਦਿਨਾਂ ’ਚ ਕੰਗਨਾ ਰਣੌਤ ਕਈ ਵਿਵਾਦਾਂ ਦਾ ਹਿੱਸਾ ਰਹੀ ਹੈ, ਜਿਸ ਦੇ ਚਲਦਿਆਂ ਉਸ ਦੇ ਖ਼ਿਲਾਫ਼ ਕਈ ਮਾਮਲੇ ਦਰਜ ਹੋਏ ਸਨ ।

ਦੱਸ ਦਈਏ ਕਿ ਅਦਾਕਾਰਾ ਖ਼ਿਲਾਫ਼ ਬਾਂਦਰਾ ਪੁਲਸ ਨੇ ਦੇਸ਼ਧ੍ਰੋਹ ਤੇ ਜਾਣਬੁਝ ਕੇ ਨਫ਼ਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ।ਤੇ ਅਜਿਹੇ ’ਚ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਹੁਣ ਕੰਗਨਾ ਰਣੌਤ ਦਾ ਪਾਸਪੋਰਟ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਦੇ ਚਲਦਿਆਂ ਉਸ ਨੇ ਬੰਬੇ ਹਾਈਕੋਰਟ ਦਾ ਰੁਖ਼ ਕੀਤਾ ਹੈ।

ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਸੁਣਵਾਈ ਵੀ ਹੋਣੀ ਹੈ। ਖ਼ਬਰਾਂ ਮੁਤਾਬਕ ਕੰਗਨਾ ਰਣੌਤ ਨੇ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ’ਚ ਉਸ ਨੇ ਕਿਹਾ ਹੈ ਕਿ ਉਹ ਇਕ ਅਦਾਕਾਰਾ ਹੈ, ਇਸ ਲਈ ਉਸ ਨੂੰ ਕੰਮਕਾਜੀ ਮੀਟਿੰਗ ਲਈ ਦੇਸ਼-ਵਿਦੇਸ਼ ਜਾਣਾ ਪੈਂਦਾ ਹੈ । ਅਜਿਹੇ ’ਚ ਉਸ ਨੇ 15 ਜੂਨ ਤੋਂ 10 ਅਗਸਤ ਤਕ ਬੁਡਾਪੇਸਟ ਤੇ ਹੰਗਰੀ ਜਾਣਾ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੇ ਸੈਕਿੰਡ ਸ਼ੈਡਿਊਲ ਦੀ ਸ਼ੂਟਿੰਗ ਅਜੇ ਬਾਕੀ ਹੈ ਪਰ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣ ਕਾਰਨ ਪਾਸਪੋਰਟ ਵਿਭਾਗ ਨੇ ਉਸ ਦਾ ਪਾਸਪੋਰਟ ਰੀਨਿਊ ਕਰਨ ’ਤੇ ਇਤਰਾਜ਼ ਪ੍ਰਗਟਾਇਆ ਹੈ।

ਇਸ ਦੇ ਨਾਲ ਹੀ ਪਟੀਸ਼ਨ ’ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਹੀ ਪ੍ਰੋਫੈਸ਼ਨਲ ਕਮਿਟਮੈਂਟਸ ਕੀਤੀਆਂ ਹੋਈਆਂ ਹਨ। ਵਿਦੇਸ਼ ’ਚ ਸ਼ੂਟਿੰਗ ਲਈ ਉਸ ਦੇ ਪ੍ਰੋਡਕਸ਼ਨ ਹਾਊਸ ਨੇ ਵੱਡਾ ਨਿਵੇਸ਼ ਕੀਤਾ ਹੈ, ਜਿਥੇ ਉਸ ਨੂੰ ਹਿੱਸਾ ਲੈਣਾ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਉਸ ਦਾ ਪਾਸਪੋਰਟ ਰੀਨਿਊ ਕੀਤਾ ਜਾਵੇ।