Home » ਪ੍ਰਕਾਸ਼ ਸਿੰਘ ਬਾਦਲ ਨੇ SIT ਨੂੰ ਪੇਸ਼ੀ ਲਈ ਕੋਈ ਹੋਰ ਤਾਰੀਖ ਤੈਅ ਕਰਨ ਲਈ ਕਿਹਾ, ਸਿਹਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ
Health India India News

ਪ੍ਰਕਾਸ਼ ਸਿੰਘ ਬਾਦਲ ਨੇ SIT ਨੂੰ ਪੇਸ਼ੀ ਲਈ ਕੋਈ ਹੋਰ ਤਾਰੀਖ ਤੈਅ ਕਰਨ ਲਈ ਕਿਹਾ, ਸਿਹਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ

Spread the news

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਨੇ ਇਸ ਦਾ ਕਾਰਨ ਸਿਹਤ ਖਰਾਬ ਦੱਸਿਆ ਹੈ।ਪਰ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ (SIT) ਨੂੰ ਪੇਸ਼ ਹੋਣ ਲਈ ਕੋਈ ਹੋਰ ਤਾਰੀਖ ਤੈਅ ਕਰਨ ਲਈ ਕਿਹਾ ਹੈ ਕਿਉਂਕਿ 10 ਦਿਨਾਂ ਦੇ ਲਈ ਉਹਨਾਂ ਨੂੰ ਪੂਰਨ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਗਈ ਹੈ।

ਦਰਅਸਲ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਾਦਲ ਨੂੰ ਪੁੱਛ-ਗਿੱਛ ਲਈ 16 ਜੂਨ ਨੂੰ ਤਲਬ ਕੀਤਾ ਸੀ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਬਾਦਲ ਨੂੰ ਮੁਹਾਲੀ ਦੇ ਫੇਜ਼-8 ਵਿੱਚ ਪੁੱਛ-ਗਿੱਛ ਲਈ ਬੁਲਾਇਆ ਸੀ।

ਇੱਥੇ ਦੱਸਣਯੋਗ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧ ਵਿੱਚ SIT ਦੇ ਚੇਅਰਮੈਨ ਨੂੰ ਇੱਕ ਚਿੱਠੀ ਵੀ ਲਿਖੀ ਸੀ । ਜਿਸ ਵਿਚ ਉਨ੍ਹਾਂ ਕਿਹਾ ਕਿ, “ਹਾਲਾਂਕਿ, ਮੇਰੀ ਸਿਹਤ ਮੌਜੂਦਾ ਸਥਿਤੀ ਮੈਨੂੰ ਤੁਹਾਡੇ ਵੱਲੋਂ ਨਿਰਧਾਰਤ ਕੀਤੀ ਮਿਤੀ ‘ਤੇ ਜਾਂਚ ‘ਚ ਸ਼ਾਮਲ ਹੋਣ ਲਈ ਇਜਾਜ਼ਤ ਨਹੀਂ ਦਿੰਦੀ। ਤੇ ਮੈਨੂੰ ਮੇਰੇ ਡਾਕਟਰ ਵੱਲੋਂ 10 ਦਿਨਾਂ ਦੀ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਮੈਂ ਮਿਤੀ 8.6.2021 ਨੂੰ ਮੈਡੀਕਲ ਸਰਟੀਫਿਕੇਟ ਜੋੜ ਰਿਹਾ ਹਾਂ। ਜਿਵੇਂ ਹੀ ਮੇਰੀ ਸਿਹਤ ਠੀਕ ਹੋ ਜਾਂਦੀ ਹੈ, ਤਾਂ ਮੈਂ ਆਪਣੇ ਮੌਜੂਦਾ ਨਿਵਾਸ ਸਥਾਨ ਯਾਨੀਕਿ ਵਿਧਾਇਕ ਫਲੈਟ ਨੰਬਰ 37, ਸੈਕਟਰ 4, ਚੰਡੀਗੜ੍ਹ ਵਿੱਚ ਕਾਨੂੰਨਦੇ ਅਨੁਸਾਰ ਜਾਂਚ ਵਿਚ ਸ਼ਾਮਲ ਹੋਣ ਲਈ ਹਾਜ਼ਿਰ ਹੋ ਜਾਵਾਂਗਾ। ਇਸ ਦੇ ਅਨੁਸਾਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤਫ਼ਤੀਸ਼ਾਂ ਲਈ ਮੇਰੀ ਹਾਜ਼ਰੀ ਲਈ ਮਿਤੀ ਦਾ ਸਮਾਂ ਤਹਿ ਕੀਤਾ ਜਾਏ।”