
ਕਰੋਨਾ ਮਹਾਂਮਾਰੀ ਨੇ ਦੁਨੀਆਂ ਭਰ ‘ਚ ਆਪਣਾ ਆਂਤਕ ਫੈਲਾਇਆ ਹੋਇਆ ਤੇ ਲੋਕ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ । ਭਾਵੇਂ ਕਿ ਕਰੋਨਾ ਦੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਹਾਲੇ ਵੀ ਇਸ ਬਿਮਾਰੀ ਤੇ ਕਾਬੂ ਨਹੀਂ ਪਾ ਜਾ ਸਕਿਆ ਉਥੇ ਕਈ ਦੇਸ਼ ਕਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਚੁਕੇ ਹਨ ਤੇ ਲੋਕਾਂ ਨੂੰ ਤਿਜੀ ਲਹਿਰ ਦਾ ਖਤਰਾ ਸਤਾ ਰਿਹਾ ਹੈ। ਉਥੇ ਹੀ ਲੋਕ ਆਪਣੇ ਬਚਿਆਂ ਤੇ ਨੌਜਵਾਨਾਂ ਨੂੰ ਲੈ ਕੇ ਇਸ ਮਹਾਂਮਾਰੀ ਤੋਂ ਘਬਰਾ ਰਹੇ ਹਨ। ਵਰਲਡ ਹੈਲਥ ਔਰਗਨਾਈਜ਼ੇਸ਼ਨ ਵੀ ਇਸ ਲਈ ਨਵੀਆਂ ਖੋਜਾਂ ਕਰ ਰਿਹਾ ਹੈ। ਇਸਦੇ ਤਹਿਤ ਹੀ ਨਿਊਜ਼ੀਲੈਂਡ ”ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਗਈ ਹੈ। ਹੁਣ ਕਰੋਨਾ ਤੋਂ ਬੱਚਿਆਂ ਨੂੰ ਬਚਾਉਣ ਦੇ ਲਈ ਇਹ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ।