Home » H-1B Visa ਚਾਹੁਣ ਵਾਲਿਆਂ ਦੀ ਖੁੱਲ੍ਹ ਸਕਦੀ ਹੈ ਕਿਸਮਤ, ਅਮਰੀਕਾ ‘ਚ ਸਮਾਰਟ ਪੇਸ਼ੇਵਰਾਂ ਦੀ ਘਾਟ,
India News New Zealand Local News World World News

H-1B Visa ਚਾਹੁਣ ਵਾਲਿਆਂ ਦੀ ਖੁੱਲ੍ਹ ਸਕਦੀ ਹੈ ਕਿਸਮਤ, ਅਮਰੀਕਾ ‘ਚ ਸਮਾਰਟ ਪੇਸ਼ੇਵਰਾਂ ਦੀ ਘਾਟ,

Spread the news

ਨਵੀਂ ਦਿੱਲੀ, ਪੀਟੀਆਈ : ਅਮਰੀਕਾ ਨੌਕਰੀ ਕਰਨ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ ਕਿਉਂਕਿ ਅਮਰੀਕਾ ‘ਚ H-1B Visa ‘ਤੇ ਕੰਮ ਕਰਨ ਵਾਲੇ ਘੱਟ ਗਏ ਹਨ। ਯੂਐੱਸ ਚੈਂਬਰਸ ਆਫ ਕਾਮਰਸ (US Chamber of Commerce) ਨੇ ਅਮਰੀਕਾ ‘ਚ ਹੁਨਰ ਤੇ ਪੇਸ਼ੇਵਰ ਮੁਲਾਜ਼ਮਾਂ ਦੀ ਭਾਰੀ ਘਾਟ ਦੂਰ ਕਰਨ ਲਈ ਬਾਈਡਨ ਪ੍ਰਸ਼ਾਸਨ ਤੇ ਸੰਸਦ ਤੋਂ ਐੱਚ-1ਬੀ ਵੀਜ਼ਾ ਦੀ ਗਿਣਤੀ ਨੂੰ ਦੁੱਗਣਾ ਕਰਨ ਤੇ ਗ੍ਰੀਨ ਕਾਰਡ ਲਈ ਹਰੇਕ ਦੇਸ਼ ਦਾ ਕੋਟਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

ਜਾਣੋ ਕੀ ਹੈ H-1B Visa

H-1B Visa ਇਕ ਗ਼ੈਰ-ਅਪਰਵਾਸੀ ਵੀਜ਼ਾ ਹੈ ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ‘ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀਆਂ ‘ਤੇ ਰੱਖਦੀ ਹੈ। ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਨੂੰ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ‘ਤੇ ਨਿਰਭਰ ਕਰਦੀ ਹੈ।

ਹੁਨਰਮੰਦ ਕਾਮਿਆਂ ਦੀ ਲੋੜ

US ਚੈਂਬਰ ਆਫ ਕਾਮਰਸ ਦੇ ਚੇਅਰਮੈਨ ਤੇ ਸੀਈਓ ਸੁਜੈਨ ਕਲਾਰਕ ਨੇ ਕਿਹਾ, ‘ਅਸੀਂ ਇਕ ਮਹਾਨ ਅਮਰੀਕੀ ਪੁਨਰ ਉਤਥਾਨ ਦੀ ਦਹਿਲੀਜ਼ ‘ਤੇ ਖੜ੍ਹੇ ਹਨ। ਅਜਿਹੇ ਵਿਚ ਹੁਨਰਮੰਦ ਕਾਮਿਆਂ ਦੀ ਘਾਟ ਦੇਸ਼ ਭਰ ਵਿਚ ਉਦਮੀਆਂ ਦੀ ਰਾਹ ਰੋਕ ਰਹੀ ਹੈ।’

ਬੱਚਿਆਂ ਨੂੰ ਨਾ ਗਿਣੋ

ਚੈਂਬਰ ਨੇ ਰੁਜ਼ਗਾਰ ਆਧਾਰ Immigrant Visa ਨੂੰ ਸਾਲਾਨਾ 1.40 ਲੱਖ ਤੋਂ 2.80 ਲੱਖ ਕਰਨ ਦੀ ਮੰਗ ਕੀਤੀ ਹੈ। ਚੈਂਬਰਸ ਨੇ ਸਾਲਾਨਾ ਗ੍ਰੀਨ ਕਾਰਡ ਕੋਟੇ ਤੋਂ Employee ਦੇ ਪਤੀ/ਪਤਨੀ ਤੇ ਨਾਬਾਲਗ ਬੱਚਿਆਂ ਨੂੰ ਨਾ ਗਿਣਨ ਦੀ ਅਪੀਲ ਕੀਤੀ ਹੈ।

ਇਸ ਵੇਲੇ ਕੋਟਾ 65,000 ਦਾ

US Chambers of Commerce ਵੱਲੋਂ ਇਸ ਮਹੀਨੇ ਸ਼ੁਰੂ ਕੀਤੇ ਗਏ ਅਮਰੀਕਾ ਵਰਕਸ ਮੁਹਿੰਮ ਤਹਿਤ ਐੱਚ-1ਬੀ ਕੋਟਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਕੋਟਾ ਇਸ ਵੇਲੇ 65,000 ਤੇ ਅਮਰੀਕਾ ‘ਚ ਉੱਚ ਸਿੱਖਿਆ ਹਾਸਲ ਕਰਨ ਵਾਲਿਆਂ ਲਈ ਵਾਧੂ 20,000 ਹੈ।