ਇਸਲਾਮਾਬਾਦ, ਏਜੰਸੀ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਜਬਰ ਜਨਾਹ ਮਾਮਲਿਆਂ ਬਾਰੇ ਦਿੱਤਾ ਗਿਆ ਬਿਆਨ ਅੱਜ ਕੱਲ ਸੁਰਖੀਆਂ ’ਚ ਹੈ। ਆਪਣੇ ਇਸ ਬਿਆਨ ਦੇ ਕਾਰਨ ਉਹ ਦੇਸ਼ ’ਚ ਉਦਾਰਵਾਦੀ ਮੁਸਲਿਮ ਔਰਤਾਂ ਦੇ ਨਿਸ਼ਾਨੇ ’ਤੇ ਹਨ। ਦੋ ਮਹੀਨੇ ਪਹਿਲਾਂ ਉਹ ਪਾਕਿਸਤਾਨ ’ਚ ਜਬਰ ਜਨਾਹ ’ਤੇ ਬੇਤੁਕਾ ਬਿਆਨ ਦੇ ਚੁੱਕਾ ਹਨ। ਇਕ ਵਾਰ ਉਹ ਫਿਰ ਔਰਤਾਂ ਦੇ ਵਿਰੋਧ ’ਚ ਬਿਆਨ ਦੇ ਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਹਨ। ਇਕ ਇੰਟਰਵਿਊ ’ਚ ਉਨ੍ਹਾਂ ਨੇ ਜਬਰ ਜਨਾਹ ਲਈ ਸਿੱਧੇ ਤੌਰ ’ਤੇ ਔਰਤਾਂ ਨੂੰ ਜ਼ਿੰਮੇਵਾਰ ਮੰਨਿਆ ਹੈ। ਉਨ੍ਹਾਂ ਨੇ ਪਰਦਾ ਪ੍ਰਥਾ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ ਦੇ ਖ਼ਤਮ ਹੋਣ ਨਾਲ ਸਮਾਜ ’ਚ ਜਿਨਸੀ ਸੋਸ਼ਣ ਵਧਿਆ ਹੈ।
ਜਬਰ ਜਨਾਹ ਲਈ ਛੋਟੇ ਕੱਪੜਿਆਂ ਨੂੰ ਜ਼ਿੰਮੇਵਾਰ ਮੰਨਿਆ
ਪੀ.ਐਮ ਇਮਰਾਨ ਨੇ ਸਮਾਜ ’ਚ ਵਧ ਹੋਏ ਜਬਰ ਜਨਾਹ ਲਈ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਔਰਤਾਂ ਨੂੰ ਪਰਦੇ ’ਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ’ਚ ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ ਦੇ ਪਿੱਛੇ ਔਰਤਾਂ ਦੇ ਛੋਟੇ ਕੱਪੜੇ ਜ਼ਿੰਮੇਵਾਰ ਹਨ। hbo axios ਨੂੰ ਦਿੱਤੇ ਗਏ ਇੰਟਰਵਿਊ ’ਚ ਉਨ੍ਹਾਂ ਨਾਲ ਦੇਸ਼ ’ਚ ਵਧਦੇ ਜਿਸਨੀ ਅਪਰਾਧਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਉੱਤਰ ’ਚ ਉਨ੍ਹਾਂ ਨੇ ਇਸ ਲਈ ਪਰਦਾ ਪ੍ਰਥਾ ਦੇ ਖਤਮ ਹੋਣ ਤੇ ਛੋਟੇ ਕੱਪੜਿਆਂ ਨੂੰ ਜ਼ਿੰਮੇਵਾਰ ਮੰਨਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੋਈ ਔਰਤ ਘੱਟ ਕੱਪੜੇ ਪਾਉਂਦੀ ਹੈ ਤਾਂ ਉਸ ਦਾ ਸਿੱਧਾ ਅਸਰ ਪੁਰਸ਼ਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਪੁਰਸ਼ ਕੋਈ ਰੋਬੋਟ ਨਹੀਂ ਹੈ ਕਿ ਇਸ ਦਾ ਅਸਰ ਉਸ ’ਤੇ ਨਾ ਪਵੇ। ਉਨ੍ਹਾਂ ਨੇ ਇਸ ਨੂੰ common sense ਕਿਹਾ।