
ਡੈਨਵਰ : ਬੀਤੇ ਕੱਲ੍ਹ ਅਮਰੀਕਾ ਦੇ ਡੈਨਵਰ ਦੇ ਉਪ ਨਗਰ ਅਵਾਰਡਾ ‘ਚ ਇਕ ਬੰਦੂਕਧਾਰੀ ਨੇ ਸ਼ਾਪਿੰਗ ਖੇਤਰ ‘ਚ ਇਕ ਵਿਅਕਤੀ ਤੇ ਪੁਲਿਸ ਅਧਿਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਨੂੰ ਵੀ ਮਾਰ ਦਿੱਤਾ ਗਿਆ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਤਿੰਨ ਮਹੀਨੇ ਪਹਿਲਾਂ ਇਸੇ ਸ਼ਹਿਰ ‘ਚ ਗੋਲ਼ੀਬਾਰੀ ਦੀ ਘਟਨਾ ‘ਚ ਦਸ ਲੋਕਾਂ ਦੀ ਮੌਤ ਹੋ ਗਈ ਸੀ।