ਹਾਂਗਕਾਂਗ : ਹਾਂਗਕਾਂਗ ਦਾ ਐਪਲ ਡੇਲੀ ਅਖ਼ਬਾਰ (apple daily newspaper) ਇਸ ਸ਼ਨੀਵਾਰ ਤਕ ਬੰਦ ਹੋ ਜਾਵੇਗਾ। ਹਾਂਗਕਾਂਗ ਦਾ ਲੋਕਤੰਤਰ ਸਮਰਥਨ ਅਖ਼ਬਾਰ ਆਖਿਰਕਾਰ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਇਸ ਅਖ਼ਬਾਰ ਦੇ ਪੰਜ ਸੰਪਾਦਕਾਂ ਤੇ executives ਨੂੰ ਹੁਣ ਤਕ ਪੁਲਿਸ ਗਿ੍ਰਫਤਾਰ ਕਰ ਚੁੱਕੀ ਹੈ। ਇੰਨਾਂ ਹੀ ਨਹੀਂ ਇਸ ਅਖ਼ਬਾਰ ਨਾਲ ਜੁੜੀ ਕਰੀਬ 2.3 ਕਰੋੜ ਡਾਲਰ ਦੀ ਜਾਇਦਾਦ ਨੂੰ ਵੀ ਸਰਕਾਰ ਨੇ ਜ਼ਬਤ ਕਰ ਲਿਆ ਹੈ। ਇਸ ਅਖ਼ਬਾਰ ਦੇ ਬੋਰਡ ਆਫ ਡਾਇਰੈਕਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਹਾਂਗਕਾਂਗ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਸ ਅਖ਼ਬਾਰ ਦੇ ਪਿ੍ਰੰਟ ਤੇ ਆਨਲਾਈਨ ਪ੍ਰਕਾਸ਼ਨ ਨੂੰ ਸ਼ਨੀਵਾਰ ਤੋਂ ਬਾਅਦ ਜਾਰੀ ਨਹੀਂ ਕੀਤਾ ਜਾਵੇਗਾ।
ਇਸ ਅਖ਼ਬਾਰ ਪੱਤਰਕਾਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਅਖ਼ਬਾਰ ਹੁਣ ਕੁਝ ਹੀ ਦਿਨ ਦਾ ਮਹਿਮਾਨ ਰਹਿ ਗਿਆ ਹੈ। ਲੋਕਤੰਤਰਿਕ ਸਮਰਥਨ ਇਸ ਅਖਬਾਰ ’ਤੇ ਕਾਫੀ ਸਮੇਂ ਤੋਂ ਚੀਨ ਤੇ ਹਾਂਗਕਾਂਗ ਦੀ ਸਰਕਾਰ ਦੀ ਨਜ਼ਰ ’ਚ ਰੜਕ ਰਹੀ ਸੀ। ਇਸ ਦੌਰਾਨ ਚੀਨ ਤੇ ਹਾਂਗਕਾਂਗ ਦੀ ਸਰਕਾਰ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਕਾਨੂੰਨ ਦੇ ਦਾਇਰੇ ’ਚ ਹੀ ਰਹੇ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਦੀ ਆੜ ’ਚ ਗੈਰ-ਕਾਨੂੰਨੀ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।