Home » ਨਿਊਜ਼ੀਲੈਂਡ ਨੇ ਲਹਿਰਾਇਆ ਇਤਿਹਾਸਕ ਜਿੱਤ ਦਾ ਝੰਡਾ, ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
India India News India Sports New Zealand Local News NewZealand Sports World World Sports

ਨਿਊਜ਼ੀਲੈਂਡ ਨੇ ਲਹਿਰਾਇਆ ਇਤਿਹਾਸਕ ਜਿੱਤ ਦਾ ਝੰਡਾ, ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

Spread the news

ਨਿਊਜ਼ੀਲੈਂਡ ਨੇ ਆਪਣੀ ਇਕ ਬਾਰ ਫਿਰ ਤਾਕਤ ਦਿੱਖਾ ਦਿੱਤੀ ਹੈ। ਨਿਊਜ਼ੀਲੈਂਡ ਨੇ ਸਾਊਥੈਂਪਟਨ ਦੇ ਦਿ ਰੋਸ ਬਾਊਲ ਵਿਖੇ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ । ਇਸਦੇ ਨਾਲ ਹੀ ਨਿਊਜ਼ੀਲੈਂਡ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।

ਉੱਥੇ ਹੀ ਰਾਸ ਟੇਲਰ ਨੇ 100 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ ਨਾਬਾਦ 47 ਦੌੜਾਂ ਦੀ ਪਾਰੀ ਖੇਡੀ । ਇਸ ਤੋਂ ਪਹਿਲਾਂ ਗੇਂਦਬਾਜ਼ੀ ਵਿੱਚ ਟਿਮ ਸਾਊਥੀ ਨੇ 4 ਅਤੇ ਟ੍ਰੇਂਟ ਬੋਲਟ ਨੇ 3 ਵਿਕਟਾਂ ਲਈਆਂ ਅਤੇ ਭਾਰਤ ਨੂੰ ਮਹਿਜ਼ 170 ਦੌੜਾਂ ’ਤੇ ਆਲ ਆਊਟ ਕਰ ਦਿੱਤਾ।

ਭਾਰਤ ਨੇ ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸਨੇ ਦੋ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ । ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 89 ਗੇਂਦਾਂ ਵਿੱਚ 8 ਚੌਕਿਆਂ ਦੀ ਮਦਦ ਨਾਲ ਨਾਬਾਦ 52 ਦੌੜਾਂ ਬਣਾਈਆਂ ।

ਇਸ ਤੋਂ ਇਲਾਵਾ ਰੋਹਿਤ ਨੇ 30, ਸ਼ੁਭਮਨ ਗਿੱਲ ਨੇ 8, ਕੋਹਲੀ ਨੇ 15, ਪੁਜਾਰਾ ਨੇ 13, ਰਵਿੰਦਰ ਜਡੇਜਾ ਨੇ 16, ਅਸ਼ਵਿਨ ਨੇ 7 ਅਤੇ ਸ਼ਮੀ ਨੇ 13 ਦੌੜਾਂ ਬਣਾਈਆਂ । ਉੱਥੇ ਹੀ ਇਸ਼ਾਂਤ ਸ਼ਰਮਾ ਇੱਕ ਦੌੜ ਬਣਾ ਕੇ ਨਾਬਾਦ ਰਹੇ ।

ਦਰਅਸਲ, ਨਿਊਜ਼ੀਲੈਂਡ ਲਈ ਦੂਜੀ ਪਾਰੀ ਵਿੱਚ ਟਿਮ ਸਾਊਥੀ ਨੇ 48 ਦੌੜਾਂ ਦੇ ਕੇ ਚਾਰ ਅਤੇ ਟ੍ਰੇਂਟ ਬੋਲਟ ਨੇ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਤੋਂ ਇਲਾਵਾ ਕਾਈਲ ਜੈਮੀਸਨ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਹਾਸਿਲ ਕੀਤੀ।

ਪਹਿਲੀ ਪਾਰੀ ਵਿੱਚ 32 ਦੌੜਾਂ ਤੋਂ ਪਿੱਛੇ ਰਹਿਣ ਤੋਂ ਬਾਅਦ ਭਾਰਤੀ ਟੀਮ ਆਪਣੀ ਦੂਜੀ ਪਾਰੀ ਵਿੱਚ ਸਿਰਫ 170 ਦੌੜਾਂ ‘ਤੇ ਸਿਮਟ ਗਈ ਸੀ । ਦੂਜੀ ਪਾਰੀ ਵਿੱਚ ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ । ਉਨ੍ਹਾਂ ਨੇ 88 ਗੇਂਦਾਂ ਵਿੱਚ ਆਪਣੀ ਪਾਰੀ ਵਿੱਚ ਛੇ ਚੌਕੇ ਲਗਾਏ ।

ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ ਸਿਰਫ 217 ਦੌੜਾਂ ਹੀ ਬਣਾ ਸਕੀ । ਭਾਰਤੀ ਟੀਮ ਲਈ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਕੀਵੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 249 ਦੌੜਾਂ ਬਣਾਈਆਂ ਸਨ । ਇਸ ਤਰ੍ਹਾਂ ਉਸਨੇ ਪਹਿਲੀ ਪਾਰੀ ਵਿੱਚ 32 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਿਲ ਕੀਤੀ ਸੀ । ਨਿਊਜ਼ੀਲੈਂਡ ਲਈ ਡਵੇਨ ਕਾਨਵੇ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ ਸਨ । ਇਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ ਨੇ 49 ਦੌੜਾਂ ਦੀ ਪਾਰੀ ਖੇਡੀ ਸੀ । ਉੱਥੇ ਹੀ ਗੇਂਦਬਾਜ਼ੀ ਵਿੱਚ ਕਾਈਲ ਜੈਮੀਸਨ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ ।