Home » ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਅਕਾਊਂਟ Twitter ਨੇ ਕੀਤਾ ਲੌਕ, ‘ਨੀਤੀ ਦੀ ਉਲੰਘਣਾ’ ਕਰਨ ਦਾ ਦਿੱਤਾ ਹਵਾਲਾ
India News NewZealand World World News

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਅਕਾਊਂਟ Twitter ਨੇ ਕੀਤਾ ਲੌਕ, ‘ਨੀਤੀ ਦੀ ਉਲੰਘਣਾ’ ਕਰਨ ਦਾ ਦਿੱਤਾ ਹਵਾਲਾ

Spread the news

ਭਾਰਤ ਸਰਕਾਰ ਤੇ Twitter ਦੌਰਾਨ ਵਹਿਸ ਦੇਖਣ ਨੂੰ ਮਿਲ ਰਹੀ ਹੈ। ਇਸਦੇ ਦੌਰਾਨ ਹੀ ਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਿਰੰਤਰ ਤਕਰਾਰ ਚੱਲ ਰਹੀ ਹੈ। ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ਵਿੱਚ ਕਾਫੀ ਮੱਤਭੇਦ ਹਨ। ਹੁਣ ਖ਼ਬਰਾਂ ਆ ਰਹੀਆਂ ਹਨ, ਕਿ ਟਵਿੱਟਰ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ

ਆਈਟੀ ਮੰਤਰੀ ਦਾ ਟਵਿੱਟਰ ਅਕਾਊਂਟ ਲੱਗਭਗ ਇੱਕ ਘੰਟੇ ਤੱਕ ਬਲਾਕ ਰਿਹਾ ਸੀ। ਟਵਿੱਟਰ ਨੇ ਇਸ ਦੇ ਪਿੱਛੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੇ ਟਵਿੱਟਰ ਦੀ ਨੀਤੀ ਦੀ ਉਲੰਘਣਾ ਕੀਤੀ ਹੈ। ਤਕਰੀਬਨ ਇੱਕ ਘੰਟੇ ਬਾਅਦ, ਉਨ੍ਹਾਂ ਦਾ ਖਾਤਾ ਕੰਪਨੀ ਦੁਆਰਾ ਅਨਲੌਕ ਕਰ ਦਿੱਤਾ ਗਿਆ। ਹਾਲਾਂਕਿ ਟਵਿੱਟਰ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਟਵਿੱਟਰ ਦਾ ਸਕਰੀਨ ਸ਼ਾਟ ਰਵੀ ਸ਼ੰਕਰ ਪ੍ਰਸਾਦ ਨੇ ਪਹਿਲਾਂ ਕੂ ਐਪ ‘ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ‘ਤੇ ਸਕ੍ਰੀਨਸ਼ਾਟ ਸ਼ੇਅਰ ਕੀਤੇ। ਉਨ੍ਹਾਂ ਨੇ ਕਿਹਾ ਹੈ ਕਿ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਨੂੰ ਇੱਕ ਘੰਟੇ ਲਈ ਬੰਦ ਰੱਖਿਆ ਹੈ। ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਟਵਿੱਟਰ ਦੁਆਰਾ ਕੀਤਾ ਇਹ ਐਕਟ ਕਾਨੂੰਨ ਦੀ ਉਲੰਘਣਾ ਹੈ।