Home » ਰਾਕੇਸ਼ ਟਿਕੈਤ ਫਿਰ ਮਾਰੀ ਦਹਾੜ ਕਿਹਾ- ‘ਟਰੈਕਟਰਾਂ ਨੂੰ ਨਹੀਂ ਭੁੱਲਣ ਦੇਵਾਂਗੇ ਦਿੱਲੀ ਦਾ ਰਾਹ’
India India News NewZealand World World News

ਰਾਕੇਸ਼ ਟਿਕੈਤ ਫਿਰ ਮਾਰੀ ਦਹਾੜ ਕਿਹਾ- ‘ਟਰੈਕਟਰਾਂ ਨੂੰ ਨਹੀਂ ਭੁੱਲਣ ਦੇਵਾਂਗੇ ਦਿੱਲੀ ਦਾ ਰਾਹ’

Spread the news

ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਫਿਰ ਤੋਂ ਵੱਡੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਹੋ ਰਹੀ ਕਿਸਾਨਾਂ ਦਾ ਅੰਦੋਲਨ ਓਦਾਂ ਹੀ ਇੱਕ ਵਾਰ ਫਿਰ ਤੇਜ਼ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਦੀ ਗੱਲ ਕਹੀ ਹੈ। ਇਸ ਦੇ ਲਈ, ਵੀਰਵਾਰ ਰਾਤ ਤੋਂ ਹੀ ਟਰੈਕਟਰ ਦਿੱਲੀ-ਯੂਪੀ ਦੀਆਂ ਸਰਹੱਦਾਂ ‘ਤੇ ਪਹੁੰਚਣੇ ਜਾਰੀ ਹਨ।

ਰਾਕੇਸ਼ ਟਿਕੈਤ ਨੇ ਇਸ ਸਬੰਧੀ ਬੀਤੇ ਦਿਨ ਇੱਕ ਟਵੀਟ ਵੀ ਕੀਤਾ ਸੀ। ਦੱਸ ਦੇਈਏ ਕਿ ਪਿਛਲੇ 7 ਮਹੀਨਿਆਂ ਤੋਂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ। ਹੁਣ ਇੱਕ ਵਾਰ ਫਿਰ ਅੰਦੋਲਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਵੀਰਵਾਰ ਦੀ ਰਾਤ ਤੋਂ ਹੀ ਕਿਸਾਨ ਮੇਰਠ ਦੇ ਸਿਵਾਏ ਟੋਲ ਪਲਾਜ਼ਾ ‘ਤੇ ਪਹੁੰਚ ਰਹੇ ਹਨ, ਇਥੋਂ ਕਿਸਾਨ ਅੱਗੇ ਗਾਜ਼ੀਪੁਰ ਦੀ ਸਰਹੱਦ ‘ਤੇ ਪਹੁੰਚ ਰਹੇ ਹਨ।

ਸ਼ੁੱਕਰਵਾਰ ਨੂੰ ਇੱਥੇ ਟਰੈਕਟਰ ਮਾਰਚ ਦੀ ਰਿਹਰਸਲ ਵੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇਹ ਰਿਹਰਸਲ ਹੋ ਰਹੀ ਹੈ ਕਿਉਂਕਿ 26 ਵੀਂ ਨੇੜੇ ਹੈ, ਕਿਸਾਨ 26 ਤਰੀਕ ਨੂੰ ਕਦੇ ਵੀ ਨਹੀਂ ਭੁੱਲੇਗਾ। ਹਰ ਮਹੀਨੇ 26 ਤਰੀਕ ਆਵੇਗੀ, ਕਿਸਾਨ ਟਰੈਕਟਰਾਂ ਦੀ ਰਿਹਰਸਲ ਕਰਨਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਦਿੱਲੀ ਦਾ ਰਸਤਾ ਨਾ ਭੁੱਲ ਜਾਣ, ਇਸ ਲਈ ਇੰਨਾਂ ਦੀ ਰਿਹਰਸਲ ਕਰਵਾਉਣੀ ਪੈਦੀ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਕਰੇਗੀ। ਜੇ ਨਹੀਂ ਕਰਦੀ, ਤਾਂ ਅਸੀਂ ਅਗਲਾ ਕਦਮ ਚੁੱਕਾਂਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਰਤ ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ ਅਤੇ ਐਮਐਸਪੀ ‘ਤੇ ਕੋਈ ਕਾਨੂੰਨ ਨਹੀਂ ਬਣਾਉਂਦੀ।