Home » Farmers Protest: ਕੋਰੋਨਾ ਨਾਲ਼ੋਂ ਜ਼ਿਆਦਾ ਗੰਭੀਰ ਬਿਮਾਰੀ ਤਿੰਨ ਖੇਤੀ ਕਾਨੂੰਨ
India India News NewZealand World World News

Farmers Protest: ਕੋਰੋਨਾ ਨਾਲ਼ੋਂ ਜ਼ਿਆਦਾ ਗੰਭੀਰ ਬਿਮਾਰੀ ਤਿੰਨ ਖੇਤੀ ਕਾਨੂੰਨ

Spread the news

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋ ਜਿਲਾ ਇਕਾਈ ਦੇ ਐਲਾਨ ਲਈ ਇਕਤਾਰਤਾ ਕੀਤੀ ਗਈ। ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਸਾਮਿਲ ਹੋਏ ਤੇ ਜਿਲੇ ਦੇ ਢਾਂਚੇ ਦਾ ਐਲਾਨ ਕੀਤਾ ਗਿਆ ਤਾਕਿ ਪਿੰਡਾ ਵਿੱਚ ਲਾਮਬੰਦੀ ਕੀਤੀ ਜਾ ਸਕੇ ਸਤਨਾਮ ਪਨੂੰ ਨੇ ਕਿਹਾ ਕਿ ਭਾਜਪਾ ਸਮੇਤ ਅਕਾਲੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਨੂੰ ਵੀ ਪਿੰਡਾ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਸਭ ਕਾਰਪੋਰਟ ਦੇ ਹੱਕ ਵਿੱਚ ਹੀ ਚੱਲ ਰਹੇ ਹਨ। ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਇਕੱਠ ਕਰਨ ਤੇ ਲਗਾਈ ਪੰਬੰਧੀ ਤੇ ਪੁੱਛੇ ਸਵਾਲ ਤੇ ਸ਼ਤਨਾਮ ਪਨੂੰ ਨੇ ਬੇਬਾਕ ਜਵਾਬ ਦਿੰਦੇ ਕਿਹਾ ਕੋਰੋਨਾ ਅਜਿਹੀ ਬਿਮਾਰੀ ਨਹੀਂ ਹੈ ਜਿਸਦਾ ਇਲਾਜ ਨਹੀਂ ਹੋ ਸਕਦਾ ਤੇ ਕੋਰੋਨਾ ਨਾਲ਼ੋਂ ਖ਼ਤਰਨਾਕ ਬਿਮਾਰੀ ਤਿੰਨ ਖੇਤੀ ਬਿੱਲ ਹਨ ਜਿਹਨਾ ਨੂੰ ਰੱਦ ਕਰਵਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਇਕੱਠ ਹੁੰਦੇ ਰਹਿਣ ਗੇ ਸਰਕਾਰ ਪਹਿਲਾ ਵੀ ਉਹਨਾ ਤੇ ਪਰਚੇ ਕਰਦੀ ਰਹੀ ਹੈ ਤੇ ਹੁਣ ਵੀ ਕਰ ਸਕਦੀ ਹੈ ਇਸ ਦੀ ਉਹਨਾਂ ਨੂੰ ਪ੍ਰਵਾਹ ਨਹੀਂ। ਅਗਰ ਲੋਕ ਕੋਰੋਨਾ ਨਾਲ ਮਰ ਰਿਹਾ ਹਨ ਤਾ ਉਸ ਦੀ ਕਸੂਰਵਾਰ ਸਰਕਾਰ ਹੈ ਕਿਉਂਕਿ ਸਰਕਾਰ ਕੋਲੋਂ ਬੈਂਡ ਆਕਸੀਜਨ ਵੈਟੀਲੈਟਰ ਦੇ ਪ੍ਰਬੰਧ ਤੱਕ ਨਹੀਂ ਹਨ ਤੇ ਸਰਕਾਰ ਨੂੰ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ ਹੈ।