Home » ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਇੱਕ ਹੋਰ ਇਨਾਮੀ ਨੌਜਵਾਨ ਪੰਜਾਬ ਤੋਂ ਗ੍ਰਿਫ਼ਤਾਰ, ਇਕ ਲੱਖ ਦਾ ਇਨਾਮੀ ਹੈ ਗੁਰਜੋਤ ਸਿੰਘ
India India News NewZealand World World News

ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਇੱਕ ਹੋਰ ਇਨਾਮੀ ਨੌਜਵਾਨ ਪੰਜਾਬ ਤੋਂ ਗ੍ਰਿਫ਼ਤਾਰ, ਇਕ ਲੱਖ ਦਾ ਇਨਾਮੀ ਹੈ ਗੁਰਜੋਤ ਸਿੰਘ

Spread the news

ਗੁਰਜੋਤ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦਿੱਲੀ ‘ਚ ਡੀਸੀਪੀ ਸਪੈਸ਼ਲ ਸੈੱਲ ਸੰਜੀਵ ਯਾਦਵ (DCP Special Cell Sanjiv Yadav) ਨੇ ਕਿਹਾ ਕਿ ਇਸ ਦੀ ਗ੍ਰਿਫ਼ਤਾਰੀ ਲਾਲ ਕਿਲ੍ਹਾ ‘ਤੇ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਉਣ ਦੇ ਦੋਸ਼ ‘ਚ ਹੋਈ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ‘ਤੇ ਦੀਪ ਸਿੱਧੂ, ਜੁਗਰਾਤ ਸਿੰਘ, ਗੁਰਜੋਤ ਸਿੰਘ ਤੇ ਗੁਰਜੰਤ ਸਿੰਘ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ।

26 ਜਨਵਰੀ ਨੂੰ ਹੋਏ ਲਾਲ ਕਿਲ੍ਹਾ ਹਿੰਸਾ ਮਾਮਲੇ (Red Fort Violence) ‘ਚ ਸਪੈਸ਼ਲ ਸੈੱਲ ਨੇ ਪੰਜਾਬ ਤੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀ ਦਾ ਨਾਂ ਗੁਰਜੋਤ ਸਿੰਘ ਹੈ। ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਗੁਰਜੀਤ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਲਾਲ ਕਿਲ੍ਹੇ ਦੇ ਪਿੱਛੇ ਵਾਲੇ ਗੁੰਬਦ ‘ਤੇ ਚੜ੍ਹ ਕੇ ਝੰਡਾ ਲਹਿਰਾਇਆ ਸੀ। ਖ਼ਬਰਾਂ ਮੁਤਾਬਿਕ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।