UK ਰੱਖਿਆ ਵਿਭਾਗ ਬਣਿਆ ਸੁਰਖ਼ੀਆਂ ‘ਚ, ਬਰਤਾਨੀਆ ‘ਚ ਗੁਪਤ ਦਸਤਾਵੇਜ਼ ਬੱਸ ਸਟਾਪ ਨੇੜੇ ਰੁਲਦੇ ਮਿਲੇ। ਇਕ ਖ਼ਬਰ ਮੁਤਾਬਕ ਇਸ ਸਬੰਧੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਗੁਆਚਣ ਦੀ ਜਾਣਕਾਰੀ ਪਿਛਲੇ ਹਫ਼ਤੇ ਇਕ ਮੁਲਾਜ਼ਮ ਨੇ ਦਿੱਤੀ ਸੀ। ਜਿਹੜੇ ਬਾਅਦ ‘ਚ ਕੈਂਟ ਦੇ ਇਕ ਬੱਸ ਸਟੈਂਡ ਦੇ ਨੇੜੇ ਚਿੱਕੜ ਵਾਲੇ ਇਲਾਕੇ ‘ਚ ਮਿਲੇ ਹਨ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਅਜਿਹੀ ਸਥਿਤੀ ‘ਚ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਬਰਤਾਨੀਆ ‘ਚ ਰੱਖਿਆ ਵਿਭਾਗ ਦੇ ਗੁਪਤ ਦਸਤਾਵੇਜ਼ ਇਕ ਬੱਸ ਸਟਾਪ ਨੇੜੇ ਪਏ ਮਿਲੇ ਸਨ। ਇਹ ਦਸਤਾਵੇਜ਼ ਬਰਤਾਨੀਆ ਦੇ ਜੰਗੀ ਬੇੜੇ ਐੱਚਐੱਮਐੱਸ ਡਿਫੈਂਡਰ ਦੇ ਯੂਕ੍ਰੇਨ ਨੇੜਿਓਂ ਲੰਘਣ ਤੇ ਅਮਰੀਕਾ ਤੋਂ ਨਾਟੋ ਦੇਸ਼ਾਂ ਦੀ ਵਾਪਸੀ ਦੌਰਾਨ ਬਰਤਾਨੀਆ ਦੀ ਫ਼ੌਜ ਦੀ ਹਾਜ਼ਰੀ ਨਾਲ ਸਬੰਧਤ ਹਨ।
ਪੰਜਾਹ ਪੇਜ ਦੇ ਇਹ ਦਸਤਾਵੇਜ਼ ਗੁਪਤ ਤੇ ਸੰਵੇਦਨਸ਼ੀਲ ਹਨ। ਐੱਚਐੱਮਐੱਸ ਡਿਫੈਂਡਰ ਜੰਗੀ ਬੇੜਾ ਯੁਕ੍ਰੇਨ ਨੇੜੇ ਸੁਰੱਖਿਆ ‘ਚ ਹੈ। ਉਸਦੀ ਮੂਵਮੈਂਟ ਬਾਰੇ ਦਸਤਾਵੇਜ਼ਾਂ ‘ਚ ਜ਼ਿਕਰ ਹੈ। ਇਸੇ ਤਰ੍ਹਾਂ ਅਫ਼ਗਾਨਿਸਤਾਨ ‘ਚ ਬਰਤਾਨੀਆ ਦੀ ਫ਼ੌਜ ਸਬੰਧੀ ਦਸਤਾਵੇਜ਼ ਸਨ। ਇਨ੍ਹਾਂ ‘ਚ ਇਨ੍ਹਾਂ ਦੋਵਾਂ ਹੀ ਮਸਲਿਆਂ ‘ਤੇ ਈਮੇਲ ਤੇ ਪਾਵਰ ਪੁਆਇੰਟ ਪ੍ਰਰੈਂਜ਼ੇਂਟੇਸ਼ਨ ਵੀ ਸੀ। ਬੁੱਧਵਾਰ ਨੂੰ ਐੱਚਐੱਮਐੱਸ ਡਿਫੈਂਡਰ ਬਾਰੇ ਹੀ ਰੂਸ ਤੇ ਬਰਤਾਨੀਆ ਵਿਚਕਾਰ ਤਣਾਅ ਵਧ ਗਿਆ ਸੀ।