ਬੀਤੇ ਕੁਝ ਦਿਨਾਂ ਤੋਂ ਅਜ਼ਾਦ ਪੱਤਰਕਾਰਾਂ, The Wire, Quint Digital Media Ltd ਤੇ Pravda Media Foundation ਤੇ Alt News ਸਮੇਤ ਕੁਝ ਮੀਡੀਆ ਸੰਸਥਾਵਾਂ ਨੇ ਡਿਜ਼ੀਟਲ ਨਿਊਜ਼ ਮੀਡੀਆ ’ਤੇ ਨਵੇਂ ਆਈਟੀ ਨਿਯਮਾਂ (Intermediary Guidelines and Digital Media Ethics Code Rules, 2021) ’ਤੇ ਰੋਕ ਲਗਾਉਂਦੇ ਦੇ ਸਬੰਧ ਨਾਲ ਦਿੱਲੀ ਹਾਈਕੋਰਟ ਦੇ ਸਾਹਮਣੇ ਪੇਸ਼ ਕੀਤੀ ਸੀ। ਇਨ੍ਹਾਂ ਡਿਜੀਟਲ ਮੀਡੀਆ ਸੰਸਥਾਵਾਂ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਨਵੀਂ ਆਈਟੀ ਕਾਨੂੰਨਾਂ ਨੂੰ ਮੰਨਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤੇ ਨਾ ਮੰਨਣ ’ਤੇ ਕਾਰਵਾਈ ਕਰਨ ਦਾ ਨੋਟਿਸ ਦਿੱਤਾ ਜਾ ਰਿਹਾ ਹੈ।
ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਡਿਜ਼ੀਟਲ ਨਿਊਜ਼ ਮੀਡੀਆ ਦੇ ਸਬੰਧ ’ਚ ਨਵੇਂ ਆਈਟੀ ਕਾਨੂੰਨ ’ਤੇ ਰੋਕ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ’ਚ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ ਕਿ ਰੋਕ ਲਗਾਉਣ ਦੇ ਹੁਕਮ ਨੂੰ ਪਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਟੀਸ਼ਨਕਰਤਾਵਾਂ ਦੇ ਤਰਕ ’ਤੇ ਸਹਿਮਤ ਨਹੀਂ ਹੋਇਆ ਜਾ ਸਕਦਾ।