Home » 12 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਕਾਰਨ ਫਲੋਰਿਡਾ ‘ਚ 5 ਲੋਕਾਂ ਦੀ ਮੌਤ, 156 ਲੋਕ ਲਾਪਤਾ
Health NewZealand World World News

12 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਕਾਰਨ ਫਲੋਰਿਡਾ ‘ਚ 5 ਲੋਕਾਂ ਦੀ ਮੌਤ, 156 ਲੋਕ ਲਾਪਤਾ

Spread the news
12 ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਦੱਖਣੀ ਫਲੋਰਿਡਾ ਦੇ ਮਿਆਮੀ ਨੇੜੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ 156 ਲੋਕ ਲਾਪਤਾ ਹਨ । ਬਚਾਅ ਕਰਤਾ ਅੱਗ ਦੇ ਮਲਬੇ ਅਤੇ ਇਸ ਵਿੱਚੋਂ ਨਿਕਲ ਰਹੇ ਧੂੰਏਂ ਦੇ ਵਿੱਚੋਂ ਜ਼ਿੰਦਾ ਲੋਕਾਂ ਦੀ ਭਾਲ ਕਰ ਰਹੇ ਹਨ ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਸੀ ਕਿ ਮਲਬੇ ਵਿੱਚ ਲੱਗੀ ਅੱਗ ਦੀਆਂ ਲਾਟਾਂ ਬਹੁਤ ਤੇਜ਼ ਹਨ, ਜਿਸ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਿਲ ਹੋ ਰਿਹਾ ਹੈ । ਇੱਕ ਕ੍ਰੇਨ ਨੇ ਸਰਫਸਾਈਡ ਸ਼ਹਿਰ ਵਿੱਚ 30 ਫੁੱਟ ਢੇਰ ਤੋਂ ਮਲਬੇ ਦੇ ਟੁਕੜਿਆਂ ਨੂੰ ਹਟਾ ਦਿੱਤਾ ਅਤੇ ਬਚਾਅ ਦਲ ਨੇ ਮਲਬੇ ਨੂੰ ਹਟਾਉਣ ਲਈ ਵੱਡੀਆਂ ਮਸ਼ੀਨਾਂ, ਛੋਟੀਆਂ ਬਾਲਟੀਆਂ, ਡਰੋਨ ਅਤੇ ਮਾਈਕ੍ਰੋਫੋਨ ਸਣੇ ਕਈ ਉਪਕਰਨਾਂ ਦੀ ਵਰਤੋਂ ਕੀਤੀ।

ਦੱਸ ਦੇਈਏ ਕਿ ਇਸ ਘਟਨਾ ‘ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਰਾਜਪਾਲ ਰੋਨ ਡੋਸਾਂਟਿਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਉਨ੍ਹਾਂ ਨੇ ਇਸ ਘਟਨਾ ‘ਤੇ ਅਫਸੋਸ ਜ਼ਾਹਿਰ ਕੀਤਾ ਹੈ ।

\ਮਿਆਮੀ-ਡਾਡੇ ਦੀ ਮੇਅਰ ਡੇਨਿਲਾ ਲੇਵਿਨੇ ਕਾਵਾ ਨੇ ਦੱਸਿਆ ਕਿ ਮਲਬੇ ਤੋਂ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 156 ਲੋਕ ਅਜੇ ਵੀ ਲਾਪਤਾ ਹਨ ।“ ਉਨ੍ਹਾਂ ਕਿਹਾ ਕਿ ਸਾਡੀ ਮੁੱਖ ਤਰਜੀਹ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨਾ ਹੈ, ਤਾਂ ਜੋ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ, ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ।”