ਕੱਚੇ ਅਧਿਆਪਕਾਂ ਨੇ ਮੰਗਲਵਾਰ ਨੂੰ ਧਰਨੇ ਵਾਲ਼ੀ ਥਾਂ ਤੋਂ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਹਮੇਸ਼ਾਂ ਦੀ ਤਰ੍ਹਾਂ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਨੂੰ ਵਾਈਪੀਐੱਸ ਚੌਕ ‘ਤੇ ਰੋਕ ਲਿਆ। ਇਸ ਦੌਰਾਨ ਇਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ ਤੇ ਬਹੁਤ ਸਾਰੇ ਅਧਿਆਪਕ ਬੈਰੀਕੇਡ ਤੋੜ ਕੇ ਅੱਗੇ ਵਧ ਗਏ। ਅਧਿਆਪਕਾਂ ਦਾ ਰੁਖ਼ ਦੇਖ ਕੇ ਪੁਲਿਸ ਨੂੰ ਇਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਪਈਆਂ ਪਰ ਧਰਨਾਕਰੀ ਅੱਗੇ ਜਾਣ ਲਈ ਬਜ਼ਿੱਦ ਸਨ। ਪਾਣੀ ਦੀਆਂ ਬੁਛਾੜਾਂ ਨੂੰ ਬੰਦ ਕਰਨ ਵਾਸਤੇ ਇਕ ਅਧਿਆਪਕਾ ਵਾਟਰ ਕੈਨਨ ਦੇ ਉਪਰ ਚੜ੍ਹ ਗਈ ਤੇ ਪਾਣੀ ਦਾ ਵਹਾਅ ਬੰਦ ਕਰ ਦਿੱਤਾ। ਹਾਲਾਂਕਿ ਕੁਝ ਅਧਿਆਪਕਾਵਾਂ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦੀਆਂ ਹੋਈਆਂ ਬੇਹੋਸ਼ ਵੀ ਹੋ ਗਈਆਂ
ਅਧਿਆਪਕਾਂ ਦਾ ਰੁਖ਼ ਦੇਖ ਕੇ ਪੁਲਿਸ ਨੂੰ ਇਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਪਈਆਂ ਪਰ ਧਰਨਾਕਰੀ ਅੱਗੇ ਜਾਣ ਲਈ ਬਜ਼ਿੱਦ ਸਨ। ਪਾਣੀ ਦੀਆਂ ਬੁਛਾੜਾਂ ਨੂੰ ਬੰਦ ਕਰਨ ਵਾਸਤੇ ਇਕ ਅਧਿਆਪਕਾ ਵਾਟਰ ਕੈਨਨ ਦੀ ਗੱਡੀ ‘ਤੇ ਚੜ੍ਹ ਗਈ। ਉਥੇ ਹੀ ਕਈ ਅਧਿਆਪਕਾਂਵਾਂ ਬੇਹੋਸ ਬੋ ਗਈਆਂ ਤੇ ਕਈ ਅਧਿਆਪਕਾਂ ਦੀ ਪੱਗਾਂ ਵੀ ਉੱਤਰ ਗਈਆਂ।