ਅਮਰੀਕਾ, ਕੈਨੇਡਾ ’ਚ ਗਰਮੀ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਇਥੇ ਹੀਟਵੇਵ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕੈੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਸੂਬੇ ਤੇ ਅਮਰੀਕੀ ਸੂਬਾ ਵਾਸ਼ਿੰਗਟਨ ਤੇ ਓਰੇਗਾਨ ’ਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਗਰਮੀ ਦਾ ਸਾਹਮਣਾ ਕਰ ਰਹੇ ਅਮਰੀਕਾ ਤੇ ਕੈਨੇਡਾ ਚ ਏਅਰ ਕੰਡੀਸ਼ਨਰ ਤੇ ਪੱਖੇ ਦੇ ਬਿਨਾਂ ਘਰਾਂ ’ਚ ਕਈ ਲੋਕ ਮ੍ਰਿਤਕ ਪਾਏ ਗਏ ਤੇ ਇਨ੍ਹਾਂ ’ਚ ਕੁਝ 97 ਸਾਲ ਦੀ ਉਮਰ ਦੇ ਬਜ਼ੁਰਗ ਵੀ ਸ਼ਾਮਲ ਹੈ।
ਅਮਰੀਕਾ ’ਚ ਓਰੇਗਨ ਸੂਬੇ ਦੀ ਇਕ ਨਰਸਰੀ ’ਚ ਇਕ ਪ੍ਰਵਾਸੀ ਮਜ਼ਦੂਰ ਦਾ ਲਾਸ਼ ਮਿਲੀ ਹੈ। ਓਰੇਗਨ ਦੇ ਮੈਡੀਕਲ ਐਗਜ਼ਾਮੀਨਰ ਨੇ ਵੀਰਵਾਰ ਨੂੰ ਦੱਸਿਆ ਕਿ ਇਕੱਲੇ ਇਸ ਸੂਬੇ ’ਚ ਮ੍ਰਿਤਕਾਂ ਦੀ ਗਿਣਤੀ 79 ’ਤੇ ਪਹੁੰਚ ਗਈ ਹੈ ਤੇ ਜ਼ਿਆਦਾਤਰ ਮੌਤਾਂ ਮੁਲਟਨੋਮਾ ਕਾਊਂਟੀ ’ਚ ਹੋਈਆਂ ਹਨ। ਅਮਰੀਕਾ ’ਚ ਓਰੇਗਨ ਸੂਬੇ ਦੀ ਇਕ ਨਰਸਰੀ ’ਚ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਪਾਈ ਗਈ ਹੈ।
ਮੌਸਮ ਵਿਗਿਆਨੀਆਂ ਨੇ ਪ੍ਰਸ਼ਾਂਤ ਉਤਰ ਪੱਛਮੀ ਖੇਤਰ ਤੇ ਪੱਛਮੀ ਕੈਨੇਡਾ ’ਚ ਰਿਕਾਰਡ ਤੋੜ ਗਰਮੀ ਦੀ ਚਿਤਾਵਨੀ ਦਿੱਤੀ ਸੀ। ਇਸ ਚਿਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕੂਲਿੰਗ ਕੇਂਦਰ ਬਣਾਏ, ਬੇਘਰ ਲੋਕਾਂ ਨੂੰ ਪਾਣੀ ਵਿਤਰਿਤ ਕੀਤਾ ਤੇ ਕਈ ਹੋਰ ਕਦਮ ਉਠਾਏ। ਫਿਰ ਵੀ ਸ਼ੁੱਕਰਵਾਰ ਤੋਂ ਮੰਗਲਵਾਰ ਤਕ ਸੈਂਕੜੇ ਲੋਕਾਂ ਦੇ ਗਰਮੀ ਦੀ ਵਜ੍ਹਾ ਨਾਲ ਮਾਰੇ ਜਾਣ ਦਾ ਸ਼ੱਕ ਹੈ।