ਨਵੀਂ ਦਿੱਲੀ : ਕੋੋਰੋਨਾ ਵਾਇਰਸ ਨੇ ਦੁਨੀਆਂ ਭਰ ‘ਚ ਕਹਿਰ ਮਚਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਦੇ ਕਹਿਰ ਤੋਂ ਬਾਅਦ ਸੂਬਾ ਸਰਕਾਰ ਨੇ ਆਪਣੇ ਸੂਬੇ ਲਈ ਗਾਈਡਲਾਈਨ ਬਣਾ ਰੱਖੀ ਹੈ ਤੇ ਸਮੇਂ-ਸਮੇਂ ‘ਤੇ ਇਸ ‘ਚ ਬਦਲਾਅ ਵੀ ਕੀਤਾ ਜਾਂਦਾ ਹੈ। ਇਸ ਗਾਈਡਲਾਈਨ ‘ਚ ਸੂਬਾ ਸਰਕਾਰ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੀ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ ‘ਚ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ। ਇਸ ਗਾਈਡਲਾਈਨ ‘ਚ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ, ਨਾਈਟ ਕਰਫਿਊ, ਵਿਆਹ, ਸੂਬੇ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਨਿਯਮ, ਸੂਬੇ ‘ਚ ਆਉਣ ਵਾਲੇ ਲੋਕਾਂ ਲਈ ਨਿਯਮ ਆਦਿ ਸ਼ਾਮਲ ਹੁੰਦੇ ਹਨ। ਅਜਿਹੇ ‘ਚ ਸੂਬੇ ਦੇ ਨਾਗਰਿਕਾਂ ਤੇ ਸੂਬੇ ‘ਚ ਆਉਣ ਜਾਣ ਵਾਲੇ ਨਾਗਰਿਕਾਂ ਨੂੰ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੁੰਦੀ ਹੈ।
ਵੈਸੇ ਤਾਂ ਹਰ ਸੂਬੇ ਦੀ ਵੱਖ-ਵੱਖ ਟਰੈਵਲ ਗਾਈਡਲਾਈਨ ਹੈ। ਜਿਵੇਂ ਸਾਰੇ ਯਾਤਰੀਆਂ ਨੂੰ ਆਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਨਿਯਮਾਂ ਮੁਤਾਬਿਕ, ਕਿਸੇ ਵੀ ਯਾਤਰੀ ਦੇ ਪਾਜ਼ੇਟਿਵ ਪਾਏ ਜਾਣ ‘ਤੇ ਉਨ੍ਹਾਂ ਨੂੰ 10 ਦਿਨ ਕੁਆਰੰਟਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਯਾਤਰੀਆਂ ਦਾ ਸੈਂਪਲ ਕਲੈਕਟ ਕੀਤਾ ਜਾਵੇਗਾ। ਇਸ ਤਰ੍ਹਾਂ ਰਾਜਸਥਾਨ ‘ਚ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਯਾਤਰੀਆਂ ਨੂੰ ਆਪਣੇ ਨਾਲ ਕੋਵਿਡ ਨੈਗੇਟਿਵ ਜ਼ਿਆਦਾ ਤੋਂ ਜ਼ਿਆਦਾ 72 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਰਿਪੋਰਟ ਰੱਖਣੀ ਹੋਵੇਗੀ।
ਅਜਿਹੇ ਹੀ ਤੁਸੀਂ ਸੂਬੇ ਦੀ ਗਾਈਡਲਾਈਨ ਇੰਡੀਗੋ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਲਿੰਕ ‘ਤੇ ਸਿੱਧੇ ਕਲਿੱਕ ਕਰ ਕੇ ਉਸ ਪੇਜ਼ ‘ਤੇ ਜਾ ਸਕਦੇ ਹਨ। ਸਾਰੇ ਸੂਬਿਆਂ ਦੀ ਗਾਈਡਲਾਈਨ ਦੀ ਜਾਣਕਾਰੀ ਦਿੱਤੀ ਹੋਈ ਹੈ। ਅਜਿਹੇ ‘ਚ ਤੁਹਾਨੂੰ ਕੋਈ ਵੀ ਮੁਸ਼ਕਲ ਨਹੀਂ ਹੋਵੇਗੀ ਤੇ ਤੁਸੀਂ ਬਿਨਾਂ ਟੈਨਸ਼ਨ ਦੇ ਯਾਤਰਾ ਕਰ ਸਕਦੇ ਹੋ।
ਇਸ ਤਰ੍ਹਾਂ ਜੋ ਲੋਕ ਫਲਾਈਟ ਰਾਹੀਂ ਕਿਸੇ ਇਕ ਸੂਬੇ ਤੋਂ ਦੂਜੇ ਸੂਬੇ ‘ਚ ਟਰੈਵਲ ਕਰ ਰਹੇ ਹਨ, ਉਨ੍ਹਾਂ ਲਈ ਨਿਯਮ ਤੈਅ ਕੀਤੇ ਹਨ, ਜਿਸ ‘ਚ ਆਰਟੀਪੀਸੀਆਰ ਟੈਸਟ ਆਦਿ ਨਾਲ ਜੁੜੇ ਨਿਯਮ ਹਨ। ਅਜਿਹੇ ‘ਚ ਜੇ ਤੁਸੀਂ ਕਿਸੇ ਇਕ ਸੂਬੇ ਤੋਂ ਦੂਜੇ ਸੂਬੇ ‘ਚ ਟਰੈਵਲ ਕਰ ਰਹੇ ਹੋ ਤਾਂ ਤੁਸੀਂ ਉਸ ਸੂਬੇ ਦੀ ਗਾਈਡਲਾਈਨ ਪੜ੍ਹ ਲਓ। ਉਸ ਤੋਂ ਬਾਅਦ ਉਸ ਸੂਬੇ ‘ਚ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ।