ਬੀਤੇ ਸਮੇਂ ਦੌਰਾਨ ਫਰਾਂਸ ਤੇ ਭਾਰਤ ਦੌਰਾਨ ਹੋਏ ਰਾਫ਼ੇਲ ਸੌਦੇ ਚ ਹੋਏ ‘ਭ੍ਰਿਸ਼ਟਾਚਾਰ’ ਦੀ ਜਾਂਚ ਹੁਣ ਰਫਤਾਰ ਫੜਦੀ ਜਾ ਰਹੀ ਹੈ। ਭਾਰਤ ਦੇ ਨਾਲ ਕਰੀਬ 59, 000 ਕਰੋੜ ਰੁਪਏ ਦੇ ਰਾਫੇਲ ਸੌਦੇ ਵਿਚ ਕਥਿਤ ‘ਭ੍ਰਿਸ਼ਟਾਚਾਰ’ ਦੀ ਹੁਣ ਫਰਾਂਸ ਵਿਚ ਨਿਆਂਇਕ ਜਾਂਚ ਹੋਵੇਗੀ। ਇਸ ਦੇ ਲਈ ਫਰਾਂਸ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤ ਦੇ ਨਾਲ ਕਰੀਬ 59, 000 ਕਰੋੜ ਰੁਪਏ ਦੇ ਰਾਫੇਲ ਸੌਦੇ ਵਿਚ ਕਥਿਤ ‘ਭ੍ਰਿਸ਼ਟਾਚਾਰ’ ਦੀ ਹੁਣ ਫਰਾਂਸ ਵਿਚ ਨਿਆਂਇਕ ਜਾਂਚ ਹੋਵੇਗੀ ਤੇ ਇਸ ਦੇ ਲਈ ਇਕ ਫਰਾਂਸਿਸੀ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸਾਲ 2016 ਦੇ ਅੰਤਰ-ਸਰਕਾਰੀ ਸੌਦੇ ਦੀ ਜਾਂਚ 14 ਜੂਨ ਨੂੰ ਮੈਜਿਸਟ੍ਰੇਟ ਨੇ ਸ਼ੁਰੂ ਕਰ ਦਿੱਤੀ ਹੈ।
ਇਸ ਸਮੇਂ ਫਰਾਂਸ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲ ਰਹੇ ਤੇ ਡੀਲ ਸਮੇਂ ਦੇ ਰੱਖਿਆ ਮੰਤਰੀ ਰਹੇ ਜੀਨ ਯਵੇਸ ਲੇ ਡ੍ਰਿਯਾਨ (Jean-Yves Le Drian) ਕੋਲੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਫਰਾਂਸ ਦੇ ਏਅਰਫੋਰਸ ਮੁਖੀ ਅਤੇ ਦਸਾ ਏਵੀਏਸ਼ਨ ਨੇ ਇਸ ਮਾਮਲੇ ਸਬੰਧੀ ਅਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਨਾਲ ਏਅਰਕ੍ਰਾਫਟ ਦੇ ਸੌਦੇ ਹੋ ਚੁੱਕੇ ਹਨ।
ਫਰੈਂਚ ਮੀਡੀਆ ਮੀਡੀਆਪੋਰਟ ਮੁਤਾਬਕ ਪਬਲਿਕ ਪ੍ਰੌਸੀਕਿਊਸ਼ਨ ਸਰਵਿਸਿਜ਼ ਨੇ ਕਿਹਾ ਕਿ ਡੀਲ ਵਿਚ ਭ੍ਰਿਸ਼ਟਾਚਾਰ ਤੋਂ ਇਲਾਵਾ ਪੱਖਪਾਤ ਦੇ ਆਰੋਪਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਉਸ ਸਮੇਂ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਅਤੇ ਉਸ ਸਮੇਂ ਦੇ ਵਿੱਤ ਮੰਤਰੀ ਇਮੈਨੂਏਲ ਮੈਕ੍ਰੋਂਨਮੌਜੂਦਾ ਰਾਸ਼ਟਰਪਤੀਤੋਂ ਵੀ ਸਵਾਲ ਜਵਾਬ ਕੀਤੇ ਜਾਣਗੇ। ਇਹਨਾਂ ਦੋਵਾਂ ਦੇ ਕਾਰਜਕਾਲ ਵਿਚ ਹੀ ਡੀਲ ਸਾਈਨ ਹੋਈ ਸੀ।
ਫਰਾਂਸ ਦੀ ਕੰਪਨੀ ਦਸਾ ਏਵੀਏਸ਼ਨ ਨੇ 2016 ਵਿਚ ਆਰਡਰ ਕੀਤੇ ਗਏ 36 ਰਾਫੇਲ ਫਾਈਟਰ ਜੈੱਟਸ ਵਿਚੋਂ ਹੁਣ ਤੱਕ 21 ਰਾਫੇਲ ਭਾਰਤੀ ਹਵਾਈ ਫੌਜ (Indian Air Force) ਨੂੰ ਫਰਾਂਸ ਵਿਚ ਸੌਂਪੇ ਹਨ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਕੰਮ ਕਰਨ ਵਾਲੇ ਐਨਜੀਓ ਸ਼ੇਰਪਾ ਨੇ 2018 ਵਿਚ ਜਾਂਚ ਲਈ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮੀਡੀਆਪਾਰਟ ਨੇ ਇਸ ਮਾਮਲੇ ਸਬੰਧੀ ਲਗਾਤਾਰ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਸਨ। ਦੱਸ ਦਈਏ ਕਿ ਕਾਂਗਰਸ ਲਗਾਤਾਰ ਰਾਫੇਲ ਡੀਲ ਵਿਚ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਂਦੀ ਰਹੀ ਹੈ।